#OTHERS

ਉੱਤਰੀ ਕੋਰੀਆ ਦੇ 75ਵੇਂ ਸਥਾਪਨਾ ਦਿਵਸ ਸਮਾਗਮ ਪਰੇਡ ‘ਚ ਪੁੱਜੇ ਰੂਸ ਤੇ ਚੀਨ ਦੇ ਮਹਿਮਾਨ

ਸਿਓਲ, 9 ਸਤੰਬਰ (ਪੰਜਾਬ ਮੇਲ)- ਉੱਤਰੀ ਕੋਰੀਆ ਨੇ ਅਮਰੀਕਾ ਨਾਲ ਵਧਦੇ ਟਕਰਾਅ ਕਾਰਨ ਰੂਸ ਅਤੇ ਚੀਨ ਨਾਲ ਆਪਣੇ ਸਬੰਧਾਂ ਨੂੰ ਦਰਸਾਉਣ ਲਈ ਅਰਧ ਸੈਨਿਕ ਪਰੇਡ ਲਈ ਦੋਵਾਂ ਦੇਸ਼ਾਂ ਦੇ ਪ੍ਰਤੀਨਿਧਾਂ ਅਤੇ ਕਲਾਕਾਰਾਂ ਨੂੰ ਸੱਦਿਆ। ਉੱਤਰੀ ਕੋਰੀਆ ਦੀ ਸਥਾਪਨਾ ਦੀ 75ਵੀਂ ਵਰ੍ਹੇਗੰਢ ਦਾ ਜਸ਼ਨ ਮਨਾਉਣ ਲਈ ਰਾਜਧਾਨੀ ਪਿਓਂਗਯਾਂਗ ਵਿਚ ਅੱਧੀ ਰਾਤ ਦੀ ਪਰੇਡ ਵਿਚ ਰਾਕੇਟ ਲਾਂਚਰ ਪ੍ਰਦਰਸ਼ਿਤ ਕੀਤੇ ਗਏ। ਇਹ ਪਰੇਡ ਅਜਿਹੇ ਸਮੇਂ ‘ਚ ਹੋਈ ਹੈ, ਜਦੋਂ ਉਮੀਦ ਕੀਤੀ ਜਾ ਰਹੀ ਹੈ ਕਿ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਮਿਲਣ ਲਈ ਉੱਥੇ ਜਾਣਗੇ ਅਤੇ ਇਸ ਬੈਠਕ ‘ਚ ਉੱਤਰ ਕੋਰੀਆ ਵਲੋਂ ਰੂਸ ਨਾਲ ਹਥਿਆਰਾਂ ਦੀ ਵਿਕਰੀ ‘ਤੇ ਗੱਲਬਾਤ ਹੋ ਸਕਦੀ ਹੈ। ਚੀਨ ਨੇ ਉੱਤਰੀ ਕੋਰੀਆ ਦੀ 75ਵੀਂ ਵਰ੍ਹੇਗੰਢ ਦੇ ਜਸ਼ਨਾਂ ਲਈ ਉਪ ਪ੍ਰਧਾਨ ਮੰਤਰੀ ਲਿਊ ਗੁਜ਼ੋਂਗ ਦੀ ਅਗਵਾਈ ਵਿਚ ਵਫ਼ਦ ਭੇਜਿਆ ਹੈ, ਜਦੋਂਕਿ ਰੂਸ ਤੋਂ ਫੌਜੀ ਗੀਤ ਅਤੇ ਡਾਂਸ ਸਮੂਹ ਪਿਓਂਗਯਾਂਗ ਪਹੁੰਚਿਆ ਹੈ।

Leave a comment