#INDIA

ਈ.ਡੀ. ਨੇ ਡਰੱਗਜ਼ ਮਾਮਲੇ ‘ਚ ਅਦਾਕਾਰ ਨਵਦੀਪ ਨੂੰ 10 ਅਕਤੂਬਰ ਨੂੰ ਕੀਤਾ ਤਲਬ

ਹੈਦਰਾਬਾਦ, 9 ਅਕਤੂਬਰ (ਪੰਜਾਬ ਮੇਲ)- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਟਾਲੀਵੁੱਡ ਅਦਾਕਾਰ ਨਵਦੀਪ ਨੂੰ ਮਾਦਾਪੁਰ ਡਰੱਗਜ਼ ਮਾਮਲੇ ‘ਚ ਨੋਟਿਸ ਜਾਰੀ ਕਰਕੇ 10 ਅਕਤੂਬਰ ਨੂੰ ਪੁੱਛਗਿੱਛ ਲਈ ਦਫ਼ਤਰ ‘ਚ ਹਾਜ਼ਰ ਹੋਣ ਲਈ ਕਿਹਾ ਹੈ।
ਅਧਿਕਾਰਤ ਸੂਤਰਾਂ ਅਨੁਸਾਰ ਈ.ਡੀ. ਨੇ ਇਹ ਨੋਟਿਸ ਨਾਰਕੋਟਿਕਸ ਬਿਊਰੋ ਮਾਮਲੇ ‘ਚ ਜਾਰੀ ਕੀਤਾ ਹੈ। ਇਸ ਤੋਂ ਪਹਿਲਾਂ ਟੀ.ਐੱਸ.ਐੱਨ. ਏ.ਬੀ. ਨੇ ਉਨ੍ਹਾਂ ਤੋਂ 6 ਘੰਟੇ ਪੁੱਛਗਿੱਛ ਕੀਤੀ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਅਦਾਕਾਰ ਨਵਦੀਪ ਸ਼ੱਕੀ ਲੋਕਾਂ ਦੇ ਸੰਪਰਕ ‘ਚ ਸੀ।
ਪੁਲਿਸ ਨੇ ਸੰਕੇਤ ਦਿੱਤਾ ਹੈ ਕਿ ਅਦਾਕਾਰ ਨੇ ਗ੍ਰਿਫ਼ਤਾਰ ਵਿਅਕਤੀਆਂ ‘ਚੋਂ ਇਕ ਰਾਮਚੰਦਰ ਤੋਂ ਨਸ਼ੀਲਾ ਪਦਾਰਥ ਲਿਆ ਸੀ ਤੇ ਉਨ੍ਹਾਂ ਕੋਲ ਸਬੂਤ ਹਨ। ਅਧਿਕਾਰੀਆਂ ਨੇ ਅਦਾਕਾਰ ਦਾ ਮੋਬਾਇਲ ਫੋਨ ਵੀ ਜ਼ਬਤ ਕਰ ਲਿਆ ਹੈ ਤੇ ਉਸ ਦੇ ਮੋਬਾਇਲ ਕਾਲ ਡਾਟਾ ਤੇ ਵ੍ਹਟਸਐਪ ਚੈਟ ਨੂੰ ਫਿਰ ਤੋਂ ਖੰਗਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Leave a comment