#INDIA #SPORTS

ਇੱਕ ਰੋਜ਼ਾ ਵਿਸ਼ਵ ਕੱਪ: ਭਾਰਤ ਤੇ ਪਾਕਿਸਤਾਨ ਦੀ 15 ਅਕਤੂਬਰ ਨੂੰ ਅਹਿਮਦਾਬਾਦ ’ਚ ਹੋਵੇਗੀ ਟੱਕਰ

ਨਵੀਂ ਦਿੱਲੀ, 12 ਜੂਨ (ਪੰਜਾਬ ਮੇਲ)- ਭਾਰਤੀ ਕ੍ਰਿਕਟ ਟੀਮ ਇੱਕ ਰੋਜ਼ਾ ਵਿਸ਼ਵ ਕੱਪ ਵਿੱਚ ਆਪਣੀ ਮੁਹਿੰਮ ਦਾ ਆਗਾਜ਼ ਅੱਠ ਅਕਤੂਬਰ ਨੂੰ ਆਸਟਰੇਲੀਆ ਖ਼ਿਲਾਫ਼ ਚੇਨੱਈ ਵਿੱਚ ਕਰੇਗੀ। ਮੇਜ਼ਬਾਨ ਭਾਰਤ ਦੀ 15 ਅਕਤੂਬਰ ਨੂੰ ਅਹਿਮਦਾਬਾਦ ਵਿੱਚ ਖੇਡੇ ਜਾਣ ਵਾਲੇ ਮੈਚ ਵਿੱਚ ਪਾਕਿਸਤਾਨ ਨਾਲ ਟੱਕਰ ਹੋਵੇਗੀ। ਬੀਸੀਸੀਆਈ ਦੇ ਪ੍ਰੋਗਰਾਮ ਡਰਾਫਟ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਸ਼ੁਰੂਆਤੀ ਡਰਾਫਟ ਮੁਤਾਬਕ ਟੂਰਨਾਮੈਂਟ ਪੰਜ ਅਕਤੂਬਰ ਨੂੰ ਸ਼ੁਰੂ ਹੋਵੇਗਾ ਜਿਸ ਵਿੱਚ ਮੌਜੂਦਾ ਚੈਂਪੀਅਨ ਇੰਗਲੈਂਡ ਦੀ ਟੱਕਰ ਨਿਊਜ਼ੀਲੈਂਡ ਨਾਲ ਅਹਿਮਦਾਬਾਦ ਵਿੱਚ ਹੋਵੇਗੀ। ਫਾਈਨਲ ਵੀ 10 ਨਵੰਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਸੈਮੀਫਾਈਨਲ ਮੁਕਾਬਲੇ 15 ਤੇ 16 ਨਵੰਬਰ ਨੂੰ ਹੋਣਗੇ। ਟੂਰਨਾਮੈਂਟ ਵਿੱਚ ਦਸ ਟੀਮਾਂ ਹਿੱਸਾ ਲੈ ਰਹੀਆਂ ਹਨ।

Leave a comment