#CANADA

ਇੰਡੋ-ਕੈਨੇਡੀਅਨ ਸੀਨੀਅਰ ਸੈਂਟਰ ‘ਚ ਹੋਇਆ ਮਾਸਿਕ ਕਵੀ ਦਰਬਾਰ

ਸਰੀ, 29 ਅਗਸਤ (ਹਰਦਮ ਮਾਨ/ਪੰਜਾਬ ਮੇਲ)-ਇੰਡੋ-ਕੈਨੇਡੀਅਨ ਸੀਨੀਅਰ ਸੈਂਟਰ ਸਰੀ-ਡੈਲਟਾ ਵੱਲੋਂ ਬੀਤੇ ਐਤਵਾਰ ਆਪਣਾ ਮਾਸਿਕ ਕਵੀ ਦਰਬਾਰ ਸੈਂਟਰ ਦੇ ਪ੍ਰਧਾਨ ਹਰਪਾਲ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਇਸ ਕਵੀ ਦਰਬਾਰ ਵਿਚ ਦਰਸ਼ਨ ਸਿੰਘ ਅਟਵਾਲ, ਗੁਰਮੀਤ ਸਿੰਘ ਕਾਲਕਟ, ਗੁਰਮੀਤ ਸਿੰਘ ਸੇਖੋਂ, ਮਨਜੀਤ ਸਿੰਘ ਮੱਲ੍ਹਾ, ਮਲੂਕ ਚੰਦ ਕਲੇਰ, ਰਣਜੀਤ ਸਿੰਘ ਨਿੱਝਰ, ਹਰਚੰਦ ਸਿੰਘ ਗਿੱਲ, ਗੁਰਦਰਸ਼ਨ ਸਿੰਘ ਤਤਲਾ, ਗੁਰਚਰਨ ਸਿੰਘ ਸੇਖੋਂ ਬੌੜਹਾਈ, ਜਗਜੀਤ ਸਿੰਘ ਸੇਖੋਂ, ਅਮਰੀਕ ਸਿੰਘ ਲੇਹਲ, ਸੰਤੋਖ ਸਿੰਘ ਸੰਘਾ, ਜੀਤ ਸਿੰਘ ਮਹਿਰਾ, ਰਵਿੰਦਰ ਕੌਰ ਬੈਂਸ, ਦਵਿੰਦਰ ਕੌਰ ਜੌਹਲ, ਨਿਰਮਲ ਸਿੰਘ ਗਰੇਵਾਲ, ਮਾਨਵ ਭਲਵਾਨ ਨੇ ਆਪਣੀਆਂ ਕਾਵਿ-ਰਚਨਾਵਾਂ ਰਾਹੀਂ ਖੂਬ ਰੰਗ ਬੰਨ੍ਹਿਆਂ। ਸਟੇਜ ਦਾ ਸੰਚਾਲਨ ਹਰਚੰਦ ਸਿੰਘ ਗਿੱਲ ਨੇ ਬੜੇ ਦਿਲਕਸ਼ ਲਹਿਜ਼ੇ ਨਾਲ ਬਾਖੂਬੀ ਕੀਤਾ।

Leave a comment