#EUROPE

ਇੰਗਲੈਂਡ ‘ਚ ਸਰਦੂਲ ਸਿੰਘ ਮਾਰਵਾ ਕੌਂਸਲ ਦੀ ਜਿੱਤੇ ਚੋਣ

ਇੰਗਲੈਂਡ, 10 ਮਈ (ਪੰਜਾਬ ਮੇਲ)- ਇੰਗਲੈਂਡ ਨਿਵਾਸੀ ਸਰਦੂਲ ਸਿੰਘ ਮਾਰਵਾ ਵੈਸਟ ਮਿਡਲੈਂਡਸ ਤੋਂ ਕੌਂਸਲ ਦੀ ਚੋਣ ਜਿੱਤ ਗਏ ਹਨ। ਦਸਤਾਰਧਾਰੀ ਸਿੱਖ ਵੱਲੋਂ ਇਸ ਹਲਕੇ ਤੋਂ ਚੋਣ ਜਿੱਤਣਾ ਆਪਣੇ ਆਪ ਵਿਚ ਕਾਫੀ ਅਹਿਮੀਅਤ ਰੱਖਦਾ ਹੈ। ਸਰਦੂਲ ਸਿੰਘ ਮਾਰਵਾ ਪੜ੍ਹੇ-ਲਿਖੇ ਇਨਸਾਨ ਹਨ। ਉਹ ਪਿਛਲੇ ਲੰਮੇ ਸਮੇਂ ਤੋਂ ਮੀਡੀਆ ਖੇਤਰ ਵਿਚ ਆਪਣੀ ਸਰਗਰਮ ਭੂਮਿਕਾ ਨਿਭਾ ਰਹੇ ਸਨ। ਉਨ੍ਹਾਂ ਨੇ ਪੰਜਾਬੀ ਸੱਭਿਆਚਾਰ ਅਤੇ ਸਾਹਿਤ ਲਈ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਹੈ।
ਉਹ ਇਕ ਸਮਾਜ ਸੇਵਕ ਵਜੋਂ ਜਾਣੇ ਜਾਂਦੇ ਹਨ। ਇਸ ਹਲਕੇ ਤੋਂ ਕੌਂਸਲ ਮੈਂਬਰ ਦੀ ਚੋਣ ਜਿੱਤਣ ਨਾਲ ਉਨ੍ਹਾਂ ਦਾ ਕੱਦ ਹੋਰ ਵੀ  ਉੱਚਾ ਹੋਇਆ ਹੈ। ਉਹ ਆਪਣੇ ਅਸਰ-ਰਸੂਖ ਕਰਕੇ ਇਹ ਚੋਣਾਂ ਜਿੱਤੇ ਹਨ। ਸਰਦੂਲ ਸਿੰਘ ਮਾਰਵਾ ਨੂੰ ਹਰ ਪਾਸਿਓਂ ਵਧਾਈਆਂ ਮਿਲ ਰਹੀਆਂ ਹਨ। ਸਿੱਖ ਭਾਈਚਾਰੇ ਵਿਚ ਇਸ ਜਿੱਤ ਨਾਲ ਕਾਫੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।

Leave a comment