ਲੰਡਨ, 17 ਅਗਸਤ (ਪੰਜਾਬ ਮੇਲ)- ਬਿ੍ਰਟੇਨ ਦੇ ਇੰਗਲੈਂਡ ਵਿਚ ਇਕ ਭਾਰਤੀ ਮੂਲ ਦੇ ਵਿਅਕਤੀ ਨੂੰ ਅਹੁਦੇ ਦਾ ਗਲਤ ਇਸਤੇਮਾਲ ਕਰਕੇ ਧੋਖਾਦੇਹੀ ਦੇ ਮਾਮਲੇ ਵਿਚ ਦੋਸ਼ੀ ਠਹਿਰਾਇਆ ਗਿਆ ਹੈ ਅਤੇ ਉਸ ਨੂੰ ਕੋਰਟ ਨੇ 2 ਸਾਲ ਦੀ ਸਜ਼ਾ ਸੁਣਾਈ ਹੈ। ਰਿਪੋਰਟ ਮੁਤਾਬਕ ਉਨ੍ਹਾਂ ਨੇ ਆਪਣੇ ਅਹੁਦੇ ’ਤੇ ਰਹਿੰਦੇ ਹੋਏ ਲਗਭਗ 50,000 ਗ੍ਰੇਟ ਬਿ੍ਰਟੇਨ ਪੌਂਡ ਦੀ ਧੋਖਾਦੇਹੀ ਕੀਤੀ। ਮੁਲਜ਼ਮ ਦਾ ਨਾਂ ਭਯਾਨੀ ਹੈ, ਜਿਸ ਦੀ ਉਮਰ ਲਗਭਗ 62 ਸਾਲ ਹੈ।
ਜਾਂਚ ਦੇ ਆਧਾਰ ’ਤੇ ਪਿਛਲੇ ਹਫਤੇ ਆਯਲਸਬਰੀ ਕ੍ਰਾਊਨ ਕੋਰਟ ਨੇ ਜਿਸ ਅਹੁਦੇ ’ਤੇ ਉਹ ਕੰਮ ਕਰ ਰਿਹਾ ਸੀ, ਉਥੋਂ ਉਸ ਨੂੰ ਦੋ ਸਾਲ ਲਈ ਮੁਅੱਤਲ ਕਰ ਦਿੱਤਾ ਤੇ ਮੁਲਜ਼ਮ ਭਿਯਾਨੀ ਨੂੰ ਕੈਦ ਦੀ ਸਜ਼ਾ ਸੁਣਾਈ। ਇੰਨਾ ਹੀ ਨਹੀਂ ਕੋਰਟ ਨੇ ਉਸ ਨੂੰ ਧੋਖਾਦੇਹੀ ਵਿਚ ਜਿੰਨੀ ਰਕਮ ਦੀ ਉਸ ਨੇ ਹੇਰਾਫੇਰੀ ਕੀਤੀ, ਓਨੀ ਰਕਮ ਵਾਪਸ ਕਰਨ ਦਾ ਵੀ ਹੁਕਮ ਦਿੱਤਾ ਹੈ।
ਮੁਲਜ਼ਮ ਭਿਯਾਨੀ ਕੋਲ ਭਰੋਸੇਮੰਦ ਅਹੁਦਾ ਸੀ, ਜਿਸ ਦਾ ਉਸ ਨੇ ਫਾਇਦਾ ਉਠਾਇਆ ਅਤੇ ਉਸ ਨੇ ਆਪਣੀ ਹੀ ਕੰਪਨੀ ਦੇ ਵਿੱਤੀ ਹਿੱਤਾਂ ਦੀ ਅਣਦੇਖੀ ਕਰਦੇ ਹੋਏ ਧੋਖਾਦੇਹੀ ਕੀਤੀ। ਮੁਲਜ਼ਮ ਭਿਆਨੀ ਨੂੰ ਆਪਣੀ ਕੰਪਨੀ ਤੋਂ ਚੋਰੀ ਕੀਤੇ ਗਏ ਸਾਰੇ ਪੈਸੇ ਚੁਕਾਉਣੇ ਹੋਣਗੇ।
ਕੋਰਟ ਨੇ ਹੁਕਮ ਵਿਚ ਕਿਹਾ ਕਿ ਮੁਲਜ਼ਮ ਨੇ ਆਪਣੇ ਅਪਰਾਧ ਨੂੰ ਜਨਵਰੀ 2017 ਅਤੇ ਜਨਵਰੀ 2018 ਵਿਚ ਅੰਜਾਮ ਦਿੱਤਾ ਸੀ। ਪੁਲਿਸ ਦੀ ਜਾਂਚ ’ਚ ਬਿ੍ਰਟੇਨ ਦੇ ਇਕ ਸ਼ਹਿਰ ਵਿਚ ਡ੍ਰੀਮਸ ਲਿਮਟਿਡ ਲਈ ਗਾਹਕ ਸੇਵਾ ਵਿਚ ਕੰਮ ਕਰਨ ਵਾਲੇ ਭਿਯਾਨੀ ਨੂੰ 51794 ਗ੍ਰੇਟ ਬਿ੍ਰਟੇਨ ਪੌਂਡ ਦੀ ਧੋਖਾਦੇਹੀ ਕਰਦੇ ਹੋਏ ਪਾਇਆ ਗਿਆ। ਭਿਆਨੀ ਨੇ ਗਾਹਕਾਂ ਲਈ ਫਰਜ਼ੀ ਰਿਫੰਡ ਬਣਾਏ ਤੇ ਉਨ੍ਹਾਂ ਨਾਲ ਧੋਖਾ ਕੀਤਾ।