#EUROPE

ਇੰਗਲੈਂਡ ’ਚ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਤੇ ਅੰਮ੍ਰਿਤਪਾਲ ਸਿੰਘ ਦੇ ਨੇੜਲੇ ਅਵਤਾਰ ਸਿੰਘ ਖੰਡਾ ਦੀ ਮੌਤ

ਲੰਡਨ, 15 ਜੂਨ (ਪੰਜਾਬ ਮੇਲ)- ਪਾਬੰਦੀਸ਼ੁਦਾ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇਐੱਲਐੱਫ) ਦੇ ਅਖੌਤੀ ਮੁਖੀ ਅਤੇ ਜੇਲ੍ਹ ’ਚ ਬੰਦ ਅੰਮ੍ਰਿਤਪਾਲ ਸਿੰਘ ਦੇ ਕਰੀਬੀ ਸਾਥੀ ਅਵਤਾਰ ਸਿੰਘ ਖੰਡਾ ਦੀ ਬਰਤਾਨੀਆ ਦੇ ਬਰਮਿੰਘਮ ‘ਚ ਮੌਤ ਹੋ ਗਈ। ਸੂਤਰਾਂ ਨੇ ਮੌਤ ਦਾ ਕਾਰਨ ਕੈਂਸਰ ਦੱਸਿਆ ਹੈ। ਉਸ ਦੇ ਸਮਰਥਕਾਂ ਨੇ ਦਾਅਵਾ ਕੀਤਾ ਕਿ ਉਸ ਦੀ ਮੌਤ ਜ਼ਹਿਰ ਨਾਲ ਹੋਈ ਹੈ। ਸੈਂਡਵੈਲ ਹਸਪਤਾਲ ਤੋਂ ਮੈਡੀਕਲ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ, ਜਿੱਥੇ ਉਸ ਦੀ ਮੌਤ ਹੋ ਗਈ ਸੀ। ਖੰਡਾ ਕੁਝ ਦਿਨਾਂ ਤੋਂ ਲੰਡਨ ਦੇ ਹਸਪਤਾਲ ‘ਚ ਵੈਂਟੀਲੇਟਰ ’ਤੇ ਸੀ। ਕੌਮੀ ਜਾਂਚ ਏਜੰਸੀ ਦਾ ਮੰਨਣਾ ਹੈ ਕਿ ਉਹ ਲੰਡਨ ਵਿਚ ਭਾਰਤੀ ਹਾਈ ਕਮਿਸ਼ਨ ਵਿਚ 19 ਮਾਰਚ ਦੀ ਹਿੰਸਾ ਦਾ ਮਾਸਟਰਮਾਈਂਡ ਸੀ। ਖੰਡਾ ਦਾ ਜਨਮ ਮੋਗਾ ਜ਼ਿਲ੍ਹੇ ਵਿੱਚ ਹੋਇਆ। ਖੰਡਾ ਨੂੰ ਜਗਤਾਰ ਸਿੰਘ ਤਾਰਾ ਅਤੇ ਪਰਮਜੀਤ ਸਿੰਘ ਪੰਮਾ ਸਮੇਤ ਕੇਐੱਲਐੱਫ ਦੇ ਹੋਰ ਆਗੂਆਂ ਦੇ ਨੇੜੇ ਮੰਨਿਆ ਜਾਂਦਾ ਸੀ। ਉਸ ਦਾ ਸਬੰਧ ਖਾੜਕੂ ਗੁਰਜੰਟ ਸਿੰਘ ਬੁੱਧਸਿੰਘਵਾਲਾ ਨਾਲ ਵੀ ਸੀ।

Leave a comment