30.5 C
Sacramento
Sunday, June 4, 2023
spot_img

ਇਸ ਸਾਲ 14000 ਪ੍ਰਵਾਸੀਆਂ ਨੂੰ ਕੈਨੇਡਾ ਦੇਵੇਗਾ ਪੀ.ਆਰ.

-10 ਦਿਨਾਂ ‘ਚ ਕੱਢੇ 2 ਐਕਸਪ੍ਰੈੱਸ ਐਂਟਰੀ ਡਰਾਅ
ਓਟਵਾ, 30 ਮਾਰਚ (ਪੰਜਾਬ ਮੇਲ)-ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (ਆਈ.ਆਰ.ਸੀ.ਸੀ.) ਨੇ 23 ਮਾਰਚ 2023 ਨੂੰ ਇਕ ਹੋਰ ਐਕਸਪ੍ਰੈੱਸ ਐਂਟਰੀ ਡਰਾਅ ਆਯੋਜਿਤ ਕੀਤਾ, ਜਿਸ ਵਿਚ ਰਿਕਾਰਡਤੋੜ 7,000 ਉਮੀਦਵਾਰਾਂ ਨੂੰ ਕੈਨੇਡਾ ਵਿਚ ਸਥਾਈ ਨਿਵਾਸ ਲਈ ਅਪਲਾਈ ਕਰਨ ਦਾ ਸੱਦਾ ਦਿੱਤਾ। ਇਥੇ ਧਿਆਨ ਦੇਣ ਯੋਗ ਹੈ ਕਿ 2 ਹਫ਼ਤਿਆਂ ਤੋਂ ਵੀ ਘੱਟ ਸਮੇਂ ਵਿਚ ਇਹ ਦੂਜਾ ਡਰਾਅ ਸੀ, ਕਿਉਂਕਿ ਆਈ.ਆਰ.ਸੀ.ਸੀ. ਨੇ 15 ਮਾਰਚ ਨੂੰ ਇਸੇ ਤਰ੍ਹਾਂ ਦੇ ਡਰਾਅ ਦਾ ਆਯੋਜਨ ਕੀਤਾ ਸੀ, ਜਿਸ ਵਿਚ 7,000 ਹੋਰ ਉਮੀਦਵਾਰਾਂ ਨੂੰ ਸੱਦਾ ਦਿੱਤਾ ਗਿਆ ਸੀ। ਇਨ੍ਹਾਂ 2 ਡਰਾਅ ਵਿਚ ਜਾਰੀ ਕੀਤੇ ਗਏ ਸੱਦਿਆਂ ਦੀ ਸਾਂਝੀ ਗਿਣਤੀ 14,000 ਹੈ ਅਤੇ ਇਹ ਕੈਨੇਡਾ ਸਰਕਾਰ ਵੱਲੋਂ 2015 ਵਿਚ ਐਕਸਪ੍ਰੈੱਸ ਐਂਟਰੀ ਚੋਣ ਪ੍ਰਣਾਲੀ ਦੀ ਸ਼ੁਰੂਆਤ ਤੋਂ ਬਾਅਦ ਹੁਣ ਤੱਕ ਕਿਸੇ ਸਿੰਗਲ ਡਰਾਅ ਵਿਚ ਜਾਰੀ ਕੀਤੇ ਗਏ ਸੱਦਿਆਂ ਦੀ ਸਭ ਤੋਂ ਵੱਡੀ ਗਿਣਤੀ ਹੈ, ਉਥੇ ਹੀ ਇਸ ਡਰਾਅ ਤੋਂ ਬਾਅਦ ਬਿਨੈਕਾਰਾਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
ਸਭ ਤੋਂ ਹਾਲੀਆ ਡਰਾਅ ਇਕ ਆਲ-ਪ੍ਰੋਗਰਾਮ ਡਰਾਅ ਸੀ, ਜਿਸਦਾ ਮਤਲਬ ਸੀ ਕਿ ਫੈਡਰਲ ਸਕਿੱਲਡ ਵਰਕਰ ਪ੍ਰੋਗਰਾਮ (ਐੱਫ.ਐੱਸ.ਡਬਲਿਊ.ਪੀ.), ਕੈਨੇਡੀਅਨ ਐਕਸਪੀਰੀਅੰਸ ਕਲਾਸ (ਸੀ.ਈ.ਸੀ.) ਅਤੇ ਫੈਡਰਲ ਸਕਿੱਲਡ ਟਰੇਡਜ਼ ਪ੍ਰੋਗਰਾਮ (ਐੱਫ.ਐੱਸ.ਟੀ.ਪੀ.) ਦੇ ਉਮੀਦਵਾਰਾਂ ‘ਤੇ ਵਿਚਾਰ ਕੀਤਾ ਗਿਆ ਸੀ। ਇਸ ਡਰਾਅ ਲਈ ਲੋੜੀਂਦਾ ਘੱਟੋ-ਘੱਟ ਵਿਆਪਕ ਰੈਂਕਿੰਗ ਸਿਸਟਮ (ਸੀ.ਆਰ.ਐੱਸ.) ਸਕੋਰ 484 ਸੀ, ਜੋ ਕਿ ਪਿਛਲੇ ਡਰਾਅ ਦੇ ਕੱਟ-ਆਫ ਸੀ.ਆਰ.ਐੱਸ. ਸਕੋਰ 490 ਤੋਂ ਘੱਟ ਸੀ। 2023 ਵਿਚ ਪਹਿਲਾਂ ਕੱਢੇ ਗਏ ਡਰਾਅ ਮੁੱਖ ਤੌਰ ‘ਤੇ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ (ਪੀ.ਐੱਨ.ਪੀ.) ਦੇ ਉਮੀਦਵਾਰਾਂ ਲਈ ਸਨ, ਜਿਨ੍ਹਾਂ ਵਿਚ ਚਾਰ ਪੀ.ਐੱਨ.ਪੀ. ਡਰਾਅ ਇਸ ਸਾਲ ਪਹਿਲਾਂ ਹੀ ਹੋ ਚੁੱਕੇ ਹਨ। ਹਾਲਾਂਕਿ, ਅਜਿਹਾ ਲੱਗਦਾ ਹੈ ਕਿ ਆਈ.ਆਰ.ਸੀ.ਸੀ. ਨੇ ਸਾਰੇ ਐਕਸਪ੍ਰੈੱਸ ਐਂਟਰੀ ਉਮੀਦਵਾਰਾਂ ‘ਤੇ ਵਿਚਾਰ ਕਰਨ ਦੀ ਆਪਣੀ ਨਿਯਮਿਤ ਪ੍ਰਕਿਰਿਆ ਮੁੜ ਸ਼ੁਰੂ ਕਰ ਦਿੱਤੀ ਹੈ।
ਇਮੀਗ੍ਰੇਸ਼ਨ ਲੈਵਨ ਪਲੈਨ 2023-2025 ਦੇ ਅਨੁਸਾਰ, ਕੈਨੇਡਾ ਅਗਲੇ ਤਿੰਨ ਸਾਲਾਂ ਵਿਚ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮਾਂ ਰਾਹੀਂ ਪ੍ਰਤੀ ਸਾਲ 105,000 ਤੋਂ ਵੱਧ ਪ੍ਰਵਾਸੀਆਂ ਨੂੰ ਸੱਦਾ ਦੇਣ ਦਾ ਇਰਾਦਾ ਰੱਖਦਾ ਹੈ। 1998 ਵਿਚ ਇਸਦੀ ਸ਼ੁਰੂਆਤ ਤੋਂ ਲੈ ਕੇ, ਜਦੋਂ ਅਗਲੇ ਸਾਲ ਸਿਰਫ਼ 400 ਪ੍ਰਵਾਸੀ ਕੈਨੇਡਾ ਵਿਚ ਪਹੁੰਚੇ ਤਾਂ ਫਂਫ ਕੈਨੇਡਾ ਦੇ ਆਰਥਿਕ ਵਿਕਾਸ ਵਿਚ ਯੋਗਦਾਨ ਪਾਉਣ ਲਈ ਪ੍ਰਵਾਸੀਆਂ ਲਈ ਇੱਕ ਜ਼ਰੂਰੀ ਮਾਰਗ ਬਣ ਗਿਆ ਹੈ। ਹਾਲ ਹੀ ਦੇ ਰਿਕਾਰਡ ਤੋੜ ਡਰਾਅ ਹੋਰ ਪ੍ਰਵਾਸੀਆਂ ਦਾ ਸੁਆਗਤ ਕਰਨ ਅਤੇ ਇਮੀਗ੍ਰੇਸ਼ਨ ਰਾਹੀਂ ਆਪਣੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਕੈਨੇਡਾ ਦੀ ਵਚਨਬੱਧਤਾ ਨੂੰ ਦਰਸਾਉਂਦੇ ਹਨ।
ਐਕਸਪ੍ਰੈੱਸ ਐਂਟਰੀ ਇਕ ਅਜਿਹਾ ਪ੍ਰੋਗਰਾਮ (ਨਵੀਂ ਵਿੰਡੋ) ਹੈ, ਜਿਸ ਰਾਹੀਂ ਕੈਨੇਡਾ ਤੋਂ ਬਾਹਰ ਬੈਠੇ ਹੁਨਰਮੰਦ ਵਿਅਕਤੀ ਸਿੱਧੇ ਤੌਰ ‘ਤੇ ਕੈਨੇਡਾ ਦੀ ਪਰਮਾਨੈਂਟ ਰੈਜ਼ੀਡੈਂਸੀ ਹਾਸਿਲ ਕਰ ਸਕਦੇ ਹਨ। ਇਸ ਵਿਚ ਬਿਨੈਕਾਰਾਂ ਨੂੰ ਉਮਰ, ਪੜ੍ਹਾਈ, ਤਜਰਬੇ ਅਤੇ ਆਇਲੈੱਟਸ ਆਦਿ ਦੇ ਨੰਬਰ ਮਿਲਦੇ ਹਨ। ਕੈਨੇਡਾ ਵਿਚ ਪੜ੍ਹਾਈ ਕਰ ਚੁੱਕੇ ਵਿਦਿਆਰਥੀ ਅਤੇ ਕੱਚੇ ਕਾਮੇ ਵੀ ਇਸ ਪ੍ਰੋਗਰਾਮ ਤਹਿਤ ਪੀ.ਆਰ. ਲੈ ਸਕਦੇ ਹਨ। ਇਸ ਪ੍ਰੋਗਰਾਮ ਦੀ ਸ਼ੁਰੂਆਤ 2015 ਵਿਚ ਹੋਈ ਸੀ। ਐਕਸਪ੍ਰੈੱਸ ਐਂਟਰੀ ਅਧੀਨ, ਬਿਨੈਕਾਰ ਨੂੰ ਇਮੀਗ੍ਰੇਸ਼ਨ ਮੰਤਰਾਲਾ ਤੋਂ ਸੱਦਾ ਮਿਲਣ ਦੇ ਕੁਝ ਮਹੀਨਿਆਂ ਅੰਦਰ ਹੀ ਕੈਨੇਡਾ ਦੀ ਪੀ.ਆਰ. ਮਿਲ ਜਾਂਦੀ ਸੀ। ਇਸ ਪ੍ਰੋਗਰਾਮ ਦੇ ਪ੍ਰਚੱਲਿਤ ਹੋਣ ਦਾ ਇਕ ਕਾਰਨ ਇਹ ਵੀ ਹੈ ਕਿ ਇਸ ਵਿਚ ਅਰਜ਼ੀ ਦਾ ਬਹੁਤ ਥੋੜ੍ਹੇ ਸਮੇਂ ਵਿਚ ਨਿਪਟਾਰਾ ਕੀਤਾ ਜਾਂਦਾ ਹੈ।

Related Articles

Stay Connected

0FansLike
3,797FollowersFollow
20,800SubscribersSubscribe
- Advertisement -spot_img

Latest Articles