26.9 C
Sacramento
Saturday, September 23, 2023
spot_img

ਇਟਲੀ ਦੇ ਤੱਟ ‘ਤੇ ਦੋ ਜਹਾਜ਼ ਡੁੱਬਣ ਕਾਰਨ ਦੋ ਦੀ ਮੌਤ; ਲਗਭਗ 28 ਲਾਪਤਾ

ਇਤਾਲਵੀ ਟਾਪੂ ਲੈਂਪੇਡੁਸਾ ਨੇੜੇ ਦੋ ਜਹਾਜ਼ਾਂ ਦੇ ਪਲਟਣ ਕਾਰਨ ਘੱਟੋ-ਘੱਟ ਦੋ ਪ੍ਰਵਾਸੀਆਂ ਦੀ ਮੌਤ ਹੋ ਗਈ ਹੈ ਅਤੇ ਦਰਜਨਾਂ ਲਾਪਤਾ ਹਨ। ਵਿਦੇਸ਼ੀ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਇਟਲੀ ਦੇ ਕੋਸਟ ਗਾਰਡ ਨੇ ਐਤਵਾਰ ਨੂੰ ਕਿਹਾ ਕਿ ਜਹਾਜ਼ ਦੇ ਡੁੱਬਣ ਤੋਂ ਬਾਅਦ ਉਸ ਨੇ ਦੋ ਲਾਸ਼ਾਂ ਨੂੰ ਬਰਾਮਦ ਕੀਤਾ ਹੈ ਅਤੇ 57 ਲੋਕਾਂ ਨੂੰ ਬਚਾਇਆ ਹੈ।
ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਮਾਈਗ੍ਰੇਸ਼ਨ (ਆਈ.ਓ.ਐੱਮ.) ਮੁਤਾਬਕ ਸ਼ਨੀਵਾਰ ਨੂੰ ਤੂਫਾਨੀ ਮੌਸਮ ‘ਚ ਜਹਾਜ਼ ਦੇ ਪਲਟ ਜਾਣ ਤੋਂ ਬਾਅਦ ਸਮੁੰਦਰ ‘ਚ ਕਰੀਬ 28 ਲੋਕਾਂ ਦੇ ਲਾਪਤਾ ਹੋਣ ਦੀ ਖਬਰ ਹੈ, ਜਦਕਿ ਬਚੇ ਲੋਕਾਂ ‘ਚ ਇਕ ਹੋਰ ਕਿਸ਼ਤੀ ਦੇ ਤਿੰਨ ਲੋਕ ਲਾਪਤਾ ਦੱਸੇ ਜਾ ਰਹੇ ਹਨ। ਮੰਨਿਆ ਜਾਂਦਾ ਹੈ ਕਿ ਦੋਵੇਂ ਲੋਹੇ ਦੀਆਂ ਕਿਸ਼ਤੀਆਂ ਵੀਰਵਾਰ ਨੂੰ ਟਿਊਨੀਸ਼ੀਆ ਤੋਂ ਸਫੈਕਸ ਤੋਂ ਰਵਾਨਾ ਹੋਈਆਂ ਸਨ।
ਇਤਾਲਵੀ ਨਿਊਜ਼ ਏਜੰਸੀ ਏ.ਐੱਨ.ਐੱਸ.ਏ. ਨੇ ਦੱਸਿਆ ਕਿ ਇੱਕ ਜਹਾਜ਼ ਵਿਚ 48 ਲੋਕ ਸਵਾਰ ਸਨ, ਜਦੋਂ ਕਿ ਦੂਜੇ ਵਿਚ 42 ਲੋਕ ਸਵਾਰ ਸਨ। ਸਿਸਲੀ ਦੇ ਨੇੜਲੇ ਇਤਾਲਵੀ ਟਾਪੂ ‘ਤੇ ਐਗਰਿਜੈਂਟੋ ਵਿਚ ਮਲਬੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ। ਇਤਾਲਵੀ ਗਸ਼ਤੀ ਕਿਸ਼ਤੀਆਂ ਅਤੇ ਐੱਨ.ਜੀ.ਓ. ਸਮੂਹਾਂ ਦੁਆਰਾ ਸਮੁੰਦਰ ਵਿਚ ਬਚਾਏ ਜਾਣ ਤੋਂ ਬਾਅਦ ਪਿਛਲੇ ਕੁਝ ਦਿਨਾਂ ਵਿਚ 2,000 ਤੋਂ ਵੱਧ ਲੋਕ ਲੈਂਪੇਡੁਸਾ ਪਹੁੰਚੇ ਹਨ, ਕਿਉਂਕਿ ਤੇਜ਼ ਹਵਾਵਾਂ ਨੇ ਟਾਪੂ ਦੇ ਆਲੇ ਦੁਆਲੇ ਸਥਿਤੀ ਨੂੰ ਹੋਰ ਗੁੰਝਲਦਾਰ ਬਣਾ ਦਿੱਤਾ ਹੈ।
ਐਗਰੀਜੈਂਟੋ ਦੇ ਪੁਲਿਸ ਮੁਖੀ ਇਮੈਨੁਏਲ ਰਿਸੀਫੇਰੀ ਨੇ ਕਿਹਾ ਕਿ ਪ੍ਰਵਾਸੀਆਂ ਅਤੇ ਸ਼ਰਨਾਰਥੀਆਂ ਨੂੰ ਸਮੁੰਦਰ ‘ਚ ਲਿਜਾਣ ਵਾਲੇ ਮਨੁੱਖੀ ਤਸਕਰਾਂ ਨੂੰ ਪਤਾ ਹੋਵੇਗਾ ਕਿ ਸਮੁੰਦਰ ਦੇ ਖਰਾਬ ਹੋਣ ਦੀ ਭਵਿੱਖਬਾਣੀ ਕੀਤੀ ਗਈ ਸੀ। ਉਨ੍ਹਾਂ ਨੇ ਮੀਡੀਆ ਨੂੰ ਕਿਹਾ, ਜਿਸ ਨੇ ਵੀ ਉਨ੍ਹਾਂ ਨੂੰ ਇਸ ਸਮੁੰਦਰ ਤੋਂ ਲੰਘਣ ਦੀ ਇਜਾਜ਼ਤ ਦਿੱਤੀ ਜਾਂ ਮਜਬੂਰ ਕੀਤਾ, ਉਹ ਬੇਸ਼ਰਮ ਅਤੇ ਅਪਰਾਧੀ ਸੁਭਾਅ ਦਾ ਵਿਅਕਤੀ ਹੋਵੇਗਾ। ਉਨ੍ਹਾਂ ਨੇ ਕਿਹਾ, ਅਗਲੇ ਕੁਝ ਦਿਨਾਂ ਤੱਕ ਸਮੁੰਦਰੀ ਹਲਚਲ ਦੀ ਭਵਿੱਖਬਾਣੀ ਹੈ।

Related Articles

Stay Connected

0FansLike
3,870FollowersFollow
21,200SubscribersSubscribe
- Advertisement -spot_img

Latest Articles