#OTHERS

ਇਟਲੀ ‘ਚ ਸ਼ਰਨਾਰਥੀਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਪਲਟ ਗਈ, 41 ਦੀ ਮੌਤ; ਕਈ ਲਾਪਤਾ

ਟਿਊਨੀਸ਼ੀਆ, 13 ਅਗਸਤ (ਪੰਜਾਬ ਮੇਲ)- ਟਿਊਨੀਸ਼ੀਆ ਤੋਂ ਇਟਲੀ ਜਾ ਰਹੀ ਸ਼ਰਨਾਰਥੀਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਪਲਟ ਗਈ, ਜਿਸ ਕਾਰਨ 41 ਲੋਕਾਂ ਦੀ ਮੌਤ ਹੋ ਗਈ। ਇਟਲੀ ਦੇ ਸਰਕਾਰੀ ਨਿਊਜ਼ ਚੈਨਲ ਆਰਏਆਈ ਮੁਤਾਬਕ ਇਹ ਘਟਨਾ ਸਿਸਲੀ ਟਾਪੂ ਨੇੜੇ ਵਾਪਰੀ। ਬਚਾਅ ਦਲ ਵੱਲੋਂ ਬਚਾਏ ਗਏ ਚਾਰ ਸ਼ਰਨਾਰਥੀ ਗੁਆਨਾ ਅਤੇ ਆਈਵਰੀ ਕੋਸਟ ਦੇ ਰਹਿਣ ਵਾਲੇ ਹਨ। ਚਾਰਾਂ ਨੂੰ ਕੋਸਟ ਗਾਰਡ ਨੇ ਹਿਰਾਸਤ ਵਿਚ ਲੈ ਲਿਆ ਹੈ। ਸਿਸਲੀ ਟਾਪੂ ਅਫਰੀਕਾ ਦੇ ਨੇੜੇ ਹੈ ਅਤੇ ਸ਼ਰਨਾਰਥੀਆਂ ਦੀ ਤਸਕਰੀ ਲਈ ਜਾਣਿਆ ਜਾਂਦਾ ਹੈ।ਪਿਛਲੇ ਕੁਝ ਮਹੀਨਿਆਂ ਦੌਰਾਨ ਟਿਊਨੀਸ਼ੀਆ ਤੋਂ ਸ਼ਰਨਾਰਥੀਆਂ ਨੂੰ ਇਟਲੀ ਲਿਜਾ ਰਹੀਆਂ ਕਈ ਕਿਸ਼ਤੀਆਂ ਹਾਦਸਾਗ੍ਰਸਤ ਹੋ ਗਈਆਂ ਹਨ। ਇਟਲੀ ਦੇ ਗ੍ਰਹਿ ਮੰਤਰਾਲੇ ਮੁਤਾਬਕ ਇਸ ਸਾਲ ਹੁਣ ਤੱਕ 93,000 ਤੋਂ ਵੱਧ ਸ਼ਰਨਾਰਥੀ ਇਟਲੀ ਆ ਚੁੱਕੇ ਹਨ। ਜ਼ਿਆਦਾਤਰ ਸ਼ਰਨਾਰਥੀ ਗੁਆਨਾ, ਆਈਵਰੀ ਕੋਸਟ, ਮਿਸਰ ਅਤੇ ਟਿਊਨੀਸ਼ੀਆ ਤੋਂ ਇਟਲੀ ਪਹੁੰਚਦੇ ਹਨ।

Leave a comment