ਯੇਰੂਸ਼ਲਮ, 10 ਅਕਤੂਬਰ (ਪੰਜਾਬ ਮੇਲ)- ਇਜ਼ਰਾਇਲੀ ਫ਼ੌਜ ਨੇ ਦੇਸ਼ ਦੇ ਦੱਖਣੀ ਹਿੱਸੇ ‘ਚ ਜ਼ਿਆਦਾਤਰ ਥਾਵਾਂ ‘ਤੇ ਮੁੜ ਕਬਜ਼ਾ ਕਰਨ ਦਾ ਦਾਅਵਾ ਕਰਦਿਆਂ ਕਿਹਾ ਕਿ ਇਜ਼ਰਾਈਲ ਦੇ ਇਲਾਕੇ ‘ਚੋਂ ਕਰੀਬ 1500 ਹਮਾਸ ਅਤਿਵਾਦੀਆਂ ਦੀਆਂ ਲਾਸ਼ਾਂ ਮਿਲੀਆਂ ਹਨ| ਇਜ਼ਰਾਈਲ ਦੇ ਸੂਤਰਾਂ ਮੁਤਾਬਕ ਅਚਨਚੇਤ ਹਮਲੇ ਤੋਂ ਬਾਅਦ ਜਾਰੀ ਜੰਗ ਦੇ ਚੌਥੇ ਦਿਨ ਸਰਹੱਦ ‘ਤੇ ਪੂਰਾ ਕੰਟਰੋਲ ਹਾਸਲ ਕਰ ਲਿਆ ਗਿਆ ਹੈ। ਬੀਤੀ ਦੇਰ ਰਾਤ ਤੋਂ ਹਮਾਸ ਦਾ ਇੱਕ ਵੀ ਅਤਵਿਾਦੀ ਇਜ਼ਰਾਈਲ ਵਿੱਚ ਦਾਖਲ ਨਹੀਂ ਹੋਇਆ ਹੈ, ਹਾਲਾਂਕਿ ਘੁਸਪੈਠ ਹਾਲੇ ਵੀ ਸੰਭਵ ਹੋ ਸਕਦੀ ਹੈ। ਚਾਰ ਦਿਨਾਂ ਵਿੱਚ ਇਜ਼ਰਾਈਲ ਨੇ 900 ਸੈਨਿਕਾਂ ਅਤੇ ਨਾਗਰਿਕਾਂ ਦੀ ਮੌਤ ਅਤੇ ਫਲਸਤੀਨੀ ਅਧਿਕਾਰੀਆਂ ਨੇ ਗਾਜ਼ਾ ਅਤੇ ਪੱਛਮੀ ਕੰਢੇ ਵਿੱਚ ਲਗਭਗ 700 ਲੋਕਾਂ ਦੀ ਮੌਤ ਦੀ ਸੂਚਨਾ ਦਿੱਤੀ ਹੈ। ਇਜ਼ਰਾਇਲੀ ਫੌਜ ਨੇ ਕਿਹਾ ਕਿ ਹਮਾਸ ਖਿਲਾਫ ਮੁਹਿੰਮ ‘ਚ ਗਾਜ਼ਾ ਦੀ ਸੰਸਦ ਅਤੇ ਗ਼ੈਰਫ਼ੌਜੀ ਮੰਤਰਾਲੇ ਉਸ ਦੇ ਨਿਸ਼ਾਨੇ ‘ਤੇ ਹਨ।
ਇਜ਼ਰਾਈਲ ਨੇ ਦੇਸ਼ ’ਚ ਘੁਸਪੈਠ ਕਰਨ ਵਾਲੇ 1500 ਹਮਾਸ ਅਤਵਿਾਦੀ ਮਾਰੇ
