#OTHERS

ਇਜ਼ਰਾਈਲ ਨੇ ਉੱਤਰੀ ਗਾਜ਼ਾ ’ਚੋਂ 11 ਲੱਖ ਲੋਕਾਂ ਨੂੰ 24 ਘੰਟਿਆਂ ’ਚ ਨਿਕਲਣ ਦਾ ਹੁਕਮ ਦਿੱਤਾ, ਭਿਆਨਕ ਹਮਲਾ ਕਰਨ ਦੇ ਸੰਕੇਤ

ਯੇਰੂਸ਼ਲਮ, 13 ਅਕਤੂਬਰ (ਪੰਜਾਬ ਮੇਲ)-  ਸੰਯੁਕਤ ਰਾਸ਼ਟਰ ਦੇ ਬੁਲਾਰੇ ਨੇ ਦੱਸਿਆ ਕਿ ਇਜ਼ਰਾਈਲ ਦੀ ਫ਼ੌਜ ਨੇ ਅੱਜ ਉੱਤਰੀ ਗਾਜ਼ਾ ਦੇ 11 ਲੱਖ ਲੋਕਾਂ ਨੂੰ 24 ਘੰਟਿਆਂ ਦੇ ਅੰਦਰ ਇਲਾਕੇ ’ਚੋਂ ਜਾਣ ਦਾ ਹੁਕਮ ਦਿੱਤਾ ਹੈ। ਸੰਯੁਕਤ ਰਾਸ਼ਟਰ ਦੇ ਬੁਲਾਰੇ ਨੇ ਕਿਹਾ ਕਿ ਇਸ ਆਦੇਸ਼ ਨਾਲ ‘ਭਿਆਨਕ ਨਤੀਜਿਆਂ’ ਦਾ ਖਤਰਾ ਹੈ। ਇਹ ਹੁਕਮ ਅਜਿਹੇ ਸਮੇਂ ‘ਚ ਆਇਆ ਹੈ, ਜਦੋਂ ਇਜ਼ਰਾਈਲ ਨੇ ਹਮਾਸ ਖ਼ਿਲਾਫ਼ ਆਪਣੀ ਜਵਾਬੀ ਕਾਰਵਾਈ ਤੇਜ਼ ਕਰ ਦਿੱਤੀ ਹੈ। ਇਸ ਹੁਕਮ ਦਾ ਮਤਲਬ ਇਹ ਹੋ ਸਕਦਾ ਹੈ ਕਿ ਜ਼ਮੀਨੀ ਹਮਲੇ ਤੇਜ਼ ਹੋ ਸਕਦੇ ਹਨ, ਹਾਲਾਂਕਿ ਇਜਾਸਰਾਇਲੀ ਫੌਜ ਨੇ ਇਸ ਸਬੰਧ ਵਿਚ ਕੋਈ ਜਾਣਕਾਰੀ ਨਹੀਂ ਦਿੱਤੀ ਹੈ।

Leave a comment