ਯੇਰੂਸ਼ਲਮ, 9 ਅਕਤੂਬਰ (ਪੰਜਾਬ ਮੇਲ)- ਇਜ਼ਰਾਈਲ ਦੇ ਸ਼ਹਿਰ ਅਸ਼ਕੇਲੋਨ ਵਿਚ ਭਾਰਤੀ ਨਰਸ ਹਮਾਸ ਵੱਲੋਂ ਕੀਤੇ ਰਾਕੇਟ ਹਮਲੇ ‘ਚ ਜ਼ਖ਼ਮੀ ਹੋ ਗਈ ਹੈ। ਉਸ ਦੀ ਪਛਾਣ ਕੇਰਲ ਵਾਸੀ ਸ਼ੀਜਾ ਆਨੰਦ ਵਜੋਂ ਹੋਈ ਹੈ। ਉਸ ਦਾ ਹੱਥ ਅਤੇ ਲੱਤ ਹਮਲੇ ‘ਚ ਜ਼ਖਮੀ ਹੋ ਗਏ ਅਤੇ ਉਸ ਨੂੰ ਤੁਰੰਤ ਹਸਪਤਾਲ ‘ਚ ਇਲਾਜ ਕਰਵਾਇਆ ਗਿਆ। ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।