#OTHERS

ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਨੂੰ ਹਸਪਤਾਲ ਤੋਂ ਛੁੱਟੀ ਮਿਲੀ

ਯੇਰੂਸ਼ਲਮ, 24 ਜੁਲਾਈ (ਪੰਜਾਬ ਮੇਲ)- ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਪੇਸਮੇਕਰ ਲਗਾਉਣ ਦੇ ਅਪਰੇਸ਼ਨ ਮਗਰੋਂ ਅੱਜ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਉਨ੍ਹਾਂ ਨੂੰ ਨਿਆਂਇਕ ਸੁਧਾਰ ਸਬੰਧੀ ਵਿਵਾਦਤ ਬਿੱਲ ਨੂੰ ਲੈ ਕੇ ਸੰਸਦ ਵਿਚ ਅਹਿਮ ਵੋਟਿੰਗ ਤੋਂ ਇੱਕ ਦਿਨ ਪਹਿਲਾਂ ਡਿਸਚਾਰਜ ਕੀਤਾ ਗਿਆ ਹੈ। ਇਸ ਬਿੱਲ ਦੇ ਕਾਨੂੰਨ ਬਣਨ ਮਗਰੋਂ ਮੌਜੂਦਾ ਨਿਆਂਇਕ ਸ਼ਕਤੀਆਂ ਘਟਣ ਦੀ ਸੰਭਾਵਨਾ ਹੈ। ਪੇਸਮੇਕਰ ਲਗਾਉਣ ਦੇ ਅਪਰੇਸ਼ਨ ਤੋਂ ਇੱਕ ਹਫ਼ਤਾ ਪਹਿਲਾਂ ਨੇਤਨਯਾਹੂ (73) ਨੂੰ ਸਰੀਰ ਵਿਚ ਪਾਣੀ ਦੀ ਘਾਟ ਕਾਰਨ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਇਸ ਦੌਰਾਨ ਉਸ ਦੇ ਸਰੀਰ ਵਿਚ ਦਿਲ ਦੀ ਧੜਕਨ ‘ਤੇ ਨਜ਼ਰ ਰੱਖਣ ਵਾਲਾ ਇੱਕ ਉਪਕਰਨ ਲਗਾਇਆ ਗਿਆ ਸੀ। ਪੇਸਮਕੇਰ ਅਜਿਹਾ ਉਪਕਰਨ ਹੈ, ਜੋ ਦਿਲ ਦੇ ਧੜਕਨ ਵਿਚ ਮਦਦ ਕਰਦਾ ਹੈ।

Leave a comment