#INDIA

‘ਇਕ ਦੇਸ਼ ਇਕ ਚੋਣ’ ਦਾ ਉਦੇਸ਼ 5 ਰਾਜਾਂ ਦੀਆਂ ਵਿਧਾਨ ਸਭਾਵਾਂ ਚੋਣਾਂ ਨੂੰ ਮੁਲਤਵੀ ਕਰਨਾ: ਪ੍ਰਸ਼ਾਂਤ ਭੂਸ਼ਨ

ਬੰਗਲੌਰ, 11 ਸਤੰਬਰ (ਪੰਜਾਬ ਮੇਲ)- ਸੁਪਰੀਮ ਕੋਰਟ ਦੇ ਉੱਘੇ ਵਕੀਲ ਅਤੇ ਕਾਰਕੁਨ ਪ੍ਰਸ਼ਾਂਤ ਭੂਸ਼ਨ ਨੇ ਦੋਸ਼ ਲਾਇਆ ਹੈ ਕਿ ਕੇਂਦਰ ਸਰਕਾਰ ਪੰਜ ਰਾਜਾਂ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਮੁਲਤਵੀ ਕਰਨ ਦੇ ਇਰਾਦੇ ਨਾਲ ‘ਇਕ ਦੇਸ਼-ਇੱਕ ਚੋਣ’ ਦਾ ਪ੍ਰਚਾਰ ਕਰ ਰਹੀ ਹੈ। ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ, ਤਿਲੰਗਾਨਾ ਅਤੇ ਮਿਜ਼ੋਰਮ ਵਿਚ ਇਸ ਸਾਲ ਦੇ ਅੰਤ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਸ਼੍ਰੀ ਭੂਸ਼ਨ ਨੇ ਇਥੇ ਪੱਤਰਕਾਰਾਂ ਨੂੰ ਕਿਹਾ, ‘ਭਾਰਤ ਵਰਗੇ ਸੰਸਦੀ ਲੋਕਤੰਤਰ ‘ਚ ‘ਇਕ ਦੇਸ਼ ਇਕ ਚੋਣ’ ਨੂੰ ਲਾਗੂ ਨਹੀਂ ਕੀਤਾ ਜਾ ਸਕਦਾ ਕਿਉਂਕਿ ਸਾਡੇ ਦੇਸ਼ ‘ਚ ਸਰਕਾਰ ਆਪਣੇ ਕਾਰਜਕਾਲ ਦੇ ਅੱਧ ‘ਚ ਹੀ ਡਿੱਗ ਜਾਂਦੀ ਹੈ ਅਤੇ ਨਵੀਂ ਸਰਕਾਰ ਬਣ ਜਾਂਦੀ ਹੈ। ਜੇ ‘ਇਕ ਦੇਸ਼-ਇਕ ਚੋਣ’ ਦਾ ਵਿਚਾਰ ਲਾਗੂ ਹੁੰਦਾ ਹੈ, ਤਾਂ ਸਰਕਾਰ ਡਿੱਗਣ ਦੀ ਸੂਰਤ ‘ਚ ਰਾਸ਼ਟਰਪਤੀ ਸ਼ਾਸਨ ਲਾਗੂ ਕਰਨਾ ਪਵੇਗਾ, ਜੋ ਲੋਕਤੰਤਰ ਦੇ ਵਿਰੁੱਧ ਹੈ।

Leave a comment