#PUNJAB

ਇਕ ਛੋਟੀ ਜਿਹੀ ਗ਼ਲਤੀ ਨਾਲ ਫੜੀ ਗਈ 8.49 ਕਰੋੜ ਦੀ ਲੁੱਟ ਨੂੰ ਅੰਜਾਮ ਦੇਣ ਵਾਲੀ ‘ਡਾਕੂ ਹਸੀਨਾ’

ਲੁਧਿਆਣਾ, 18 ਜੂਨ (ਪੰਜਾਬ ਮੇਲ)- ਨਿਊ ਰਾਜਗੁਰੂ ਨਗਰ ਇਲਾਕੇ ਵਿਚ ਹੋਈ 8.49 ਕਰੋੜ ਰੁਪਏ ਦੀ ਡਕੈਤੀ ਦੇ ਮਾਮਲੇ ਵਿਚ ਮਾਸਟਰਮਾਈਂਡ ਮਨਦੀਪ ਕੌਰ ਉਰਫ ਮੋਨਾ, ਉਸ ਦਾ ਪਤੀ ਜਸਵਿੰਦਰ ਅਤੇ ਇਕ ਹੋਰ ਸਾਤੀ ਗੁਲਸ਼ਨ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਵਿਚ ਕਾਊਂਟਰ ਇੰਟੈਲੀਜੈਂਸ ਦੀ ਟੀਮ ਅਤੇ ਸੀ. ਆਈ. ਏ. 1 ਅਤੇ 2 ਟੀਮ ਅਹਿਮ ਭੂਿਕਾ ਰਹੀ। ਪੁਲਸ ਲਈ ਇਹ ਵੱਡੀ ਕਾਮਯਾਬੀ ਹੈ, ਕਿਉਂਕ ਪੁਲਸ ਨ ੇਉਸ ਸ਼ਾਤਰ ਮੁਜ਼ਰਮ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਫੋਨ ਦਾ ਇਸਤੇਮਾਲ ਹੀ ਨਹੀਂ ਕਰਦੀ ਸੀ। ਕਹਿੰਦੇ ਨੇ ਮੁਲਜ਼ਮ ਭਾਵੇਂ ਕਿੰਨਾ ਵੀ ਚਲਾਕ ਕਿਉਂ ਨਾ ਹੋਵੇ ਕੋਈ ਨਾ ਕੋਈ ਗ਼ਲਤੀ ਕਰ ਬੈਠਦਾ ਹੈ। ਮਨਦੀਪ ਕੌਰ ਵੀ ਇਕ ਛੋਟੀ ਜਿਹੀ ਗ਼ਲਤੀ ਕਾਰਨ ਹੀ ਫੜੀ ਗਈ ਹੈ।  ਤੋਂ ਬਾਅਦ ਉਹ ਦੋਵੇਂ ਆਪਣੀ ਮੰਨਤ ਪੂਰੀ ਕਰਨ ਲਈ ਸਭ ਤੋਂ ਪਹਿਲਾਂ ਸ੍ਰੀ ਹੇਮਕੁੰਟ ਸਾਹਿਬ ਵਿਚ ਮੱਥਾ ਟੇਕਣ ਲਈ ਪੁੱਜੇ ਸਨ, ਜਿਥੇ ਉਨ੍ਹਾਂ ਨੇ ਮੱਥਾ ਟੇਕ ਕੇ ਆਪਣੇ ਵੱਲੋਂ ਹੋਈ ਗਲਤੀ ਦੀ ਮੁਆਫੀ ਮੰਗੀ ਪਰ ਭਗਵਾਨ ਨੇ ਗਲਤ ਕੰਮ ਵਿਚ ਉਨ੍ਹਾਂ ਦਾ ਸਾਥ ਨਹੀਂ ਦਿੱਤਾ। ਉਲਟਾ ਰੱਬ ਨੇ ਉਨ੍ਹਾਂ ਤੋਂ ਹੀ ਗਲਤੀ ਕਰਵਾ ਦਿੱਤੀ। ਇਸ ਤੋਂ ਬਾਅਦ ਮੁਲਜ਼ਮ ਜੋੜੇ ਨੇ ਆਪਣੀ ਫੋਟੋ ਸ਼ੇਅਰ ਕੀਤੀ ਅਤੇ ਹੋਟਲ ਤੋਂ ਆਪਣੀ ਘਰ ਬੈਠੀ ਮਾਂ ਨੂੰ ਕਾਲ ਕਰ ਕੇ ਕਿਹਾ ਕਿ ਉਹ ਰਾਜ਼ੀ-ਖੁਸ਼ੀ ਹਨ। ਇਸੇ ਕਾਲ ਤੋਂ ਪੁਲਸ ਨੂੰ ਵੱਡੀ ਲੀਡ ਮਿਲੀ, ਜਿਸ ਤੋਂ ਬਾਅਦ ਪੁਲਸ ਉਤਰਾਖੰਡ ਦੀ ਰਵਾਨਾ ਹੋਈ ਅਤੇ ਸੀ. ਆਈ. ਏ-1 ਇੰਸਪੈਕਟਰ ਕੁਲਵੰਤ ਸਿੰਘ ਅਤੇ ਸੀ. ਆਈ. ਏ.-2 ਦੇ ਇੰਸਪੈਕਟਰ ਬੇਅੰਤ ਜੁਨੇਜਾ ਨੇ ਰਸਤੇ ਵਿਚ ਦੋਵੇਂ ਮੁਲਜ਼ਮਾਂ ਫਰੂਟੀ ਪੀਂਦਿਆਂ ਨੂੰ ਗ੍ਰਿਫਤਾਰ ਕਰ ਲਿਆ। ਹੁਣ ਪਤਾ ਲੱਗਾ ਹੈ ਕਿ ਯਾਤਰਾ ਪੂਰੀ ਕਰਨ ਤੋਂ ਬਾਅਦ ਮੁਲਜ਼ਮ ਨੇਪਾਲ ਭੱਜਣ ਦੀ ਤਾਕ ਵਿਚ ਸਨ ਪਰ ਉਸ ਤੋਂ ਪਹਿਲਾਂ ਹੀ ਪੁਲਸ ਦੇ ਹੱਥੇ ਚੜ੍ਹ ਗਏੇ

ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੋਨਾ ਅਤੇ ਉਸ ਦਾ ਪਤੀ ਇਕ ਰਿਸ਼ਤੇਦਾਰ ਦੇ ਘਰ ਪੁੱਜੇ, ਜਿਥੇ ਕਿਸੇ ਨੂੰ ਕੁਝ ਨਹੀਂ ਪਤਾ ਸੀ ਕਿ ਉਕਤ ਜੋੜਾ ਇੰਨੀ ਵੱਡੀ ਲੁੱਟ ਦੀ ਵਾਰਦਾਤ ਕਰ ਕੇ ਆਇਆ ਸੀ। ਰਿਸ਼ਤੇਦਾਰ ਨੂੰ ਝੂਠ ਬੋਲਿਆ ਕਿ ਉਹ ਰਿਸ਼ੀਕੇਸ਼ ਜਾਣ ਵਾਲੇ ਹਨ ਤਾਂ ਉਥੋਂ ਸ੍ਰੀ ਹੇਮਕੁੰਟ ਯਾਤਰਾ ’ਤੇ ਜਾਣਗੇ ਤਾਂ ਰਿਸ਼ਤੇਦਾਰ ਨੇ ਵੀ ਜ਼ਿਆਦਾ ਸਵਾਲ-ਜਵਾਬ ਨਹੀਂ ਕੀਤੇ। ਉਹ ਟਰੇਨ ਰਾਹੀਂ ਰਿਸ਼ੀਕੇਸ਼ ਪੁੱਜੇ ਤੇ ਉਥੋਂ ਲੋਕਲ ਟੈਕਸੀ ਲੈ ਕੇ ਯਾਤਰਾ ’ਤੇ ਨਿਕਲ ਗਏ। ਮੁਲਜ਼ਮ ਮਨਦੀਪ ਕੌਰ ਮੋਨਾ ਨੇ ਆਪਣੇ ਪਤੀ ਨਾਲ 21 ਕਿਲੋਮੀਟਰ ਦੀ ਯਾਤਰਾ ਪੈਦਲ ਕੀਤੀ ਜਦੋਂਕਿ ਪੁਲਸ ਦੀ ਟੀਮ ਹੈਲੀਪੈਡ ਸੇਵਾ ਤੋਂ ਵੀ ਪਤਾ ਕਰਦੀ ਰਹੀ ਪਰ ਉਨ੍ਹਾਂ ਨੂੰ ਕੁਝ ਨਹੀਂ ਮਿਲਿਆ, ਜਿਸ ਤੋਂ ਬਾਅਦ ਪੁਲਸ ਵੀ ਸ੍ਰੀ ਹੇਮਕੁੰਟ ਸਾਹਿਬ ਸਥਿਤ ਗੁਰਦੁਆਰਾ ਸਾਹਿਬ ਵੱਲ ਨਿਕਲ ਗਈ ਅਤੇ ਰਸਤੇ ਵਿਚ ਮੁਲਜ਼ਮ ਕਾਬੂ ਆ ਗਏ।

Leave a comment