13.2 C
Sacramento
Thursday, June 1, 2023
spot_img

ਆਸਟਰੇਲਿਆਈ ਟੈਨਿਸ ਖਿਡਾਰੀ ਓਵੇਨ ਡੇਵਿਡਸਨ ਦਾ ਦੇਹਾਂਤ

ਮੈਲਬਰਨ, 15 ਮਈ (ਪੰਜਾਬ ਮੇਲ)- ਆਸਟਰੇਲਿਆਈ ਟੈਨਿਸ ਖਿਡਾਰੀ ਓਵੇਨ ਡੇਵਿਡਸਨ, ਜਿਨ੍ਹਾਂ ਨੇ ਡਬਲਜ਼ ਵਰਗ ਵਿਚ 13 ਗਰੈਂਡ ਸਲੈਮ ਖ਼ਿਤਾਬ ਜਿੱਤੇ ਸਨ, ਦਾ ਦੇਹਾਂਤ ਹੋ ਗਿਆ ਹੈ। ਉਹ 79 ਸਾਲਾਂ ਦੇ ਸਨ। ਇੰਟਰਨੈਸ਼ਨਲ ਟੈਨਿਸ ਹਾਲ ਆਫ ਫੇਮ ਨੇ ਸ਼ਨਿੱਚਰਵਾਰ ਨੂੰ ਐਲਾਨ ਕੀਤਾ ਕਿ ਡੇਵਿਡਸਨ ਦਾ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ। ਓਵੇਨ ਡੇਵਿਡਸਨ ਦੀ ਲੰਮਾਂ ਸਮਾਂ ਦੋਸਤ ਰਹੀ ਇਸਾਬੇਲ ਸਲਿਗਾ ਨੇ ਕਿਹਾ ਕਿ ਉਨ੍ਹਾਂ ਦਾ ਦੇਹਾਂਤ ਟੈਕਸਾਸ ਦੇ ਕੋਨਰੇ ਵਿਚ ਹੋਇਆ। ਡੇਵਿਡਸਨ ਨੇ ਮਿਕਸਡ ਡਬਲਜ਼ ਵਰਗ ‘ਚ 11 ਗਰੈਂਡ ਸਲੈਮ ਖ਼ਿਤਾਬ ਜਿੱਤੇ, ਜਦਕਿ ਪੁਰਸ਼ ਡਬਲਜ਼ ‘ਚ ਉਨ੍ਹਾਂ ਦੇ ਨਾਂ ਦੋ ਖ਼ਿਤਾਬ ਦਰਜ ਹਨ। ਉਨ੍ਹਾਂ ਨੇ ਬਿੱਲੀ ਜੀਨ ਕਿੰਗ ਨਾਲ ਜੋੜੀ ਬਣਾਈ ਸੀ। ਡੇਵਿਡਸਨ ਤੇ ਕਿੰਗ ਦੀ ਜੋੜੀ ਨੇ ਮਿਕਸਡ ਡਬਲਜ਼ ਵਰਗ ‘ਚ 8 ਗਰੈਂਡ ਸਲੈਮ ਖ਼ਿਤਾਬ ਜਿੱਤੇ ਸਨ। ਡੇਵਿਡਸਨ ਨੇ 1967 ‘ਚ ਮਿਕਸਡ ਡਬਲਜ਼ ਵਰਗ ‘ਚ ਚਾਰੇ ਗਰੈਂਡ ਸਲੈਮ ਖ਼ਿਤਾਬ ਜਿੱਤੇ ਸਨ ਅਤੇ ਟੈਨਿਸ ਇਤਿਹਾਸ ‘ਚ ਅਜਿਹਾ ਕਰਨ ਵਾਲੇ ਉਹ ਤੀਜੇ ਖਿਡਾਰੀ ਸਨ। ਇਨ੍ਹਾਂ ਵਿਚੋਂ ਤਿੰਨ ਖ਼ਿਤਾਬ ਡੇਵਿਡਸਨ ਨੇ ਕਿੰਗ ਨਾਲ ਮਿਲ ਕੇ ਜਿੱਤੇ ਸਨ।

Related Articles

Stay Connected

0FansLike
3,790FollowersFollow
20,800SubscribersSubscribe
- Advertisement -spot_img

Latest Articles