21.5 C
Sacramento
Wednesday, October 4, 2023
spot_img

ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਦਾ ਵਫ਼ਦ ਅਕਾਲ ਤਖ਼ਤ ਸਾਹਿਬ ਪੁੱਜਿਆ

ਮਾਲੇਰਕੋਟਲਾ, 13 ਜੁਲਾਈ (ਪੰਜਾਬ ਮੇਲ)- ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਦੇ ਨਵੀਂ ਦਿੱਲੀ ਤੋਂ ਆਏ ਵਫ਼ਦ ਨੇ ਅੰਮ੍ਰਿਤਸਰ ਵਿਖੇ ਅਕਾਲ ਤਖ਼ਤ ਸਾਹਬਿ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਕੀਤੀ। ਵਫ਼ਦ ਵਿਚ ਬੋਰਡ ਦੇ ਤਰਜਮਾਨ ਕਾਸਿਮ ਰਸੂਲ ਇਲਯਾਸ ਅਤੇ ਕਾਰਜਕਾਰਨੀ ਮੈਂਬਰ ਇੰਜਨੀਅਰ ਮੁਹੰਮਦ ਸਲੀਮ, ਕਮਾਲ ਫ਼ਾਰੂਕੀ ਅਤੇ ਅਬਦੁਸ਼ ਸ਼ਕੂਰ ਮਾਲੇਰਕੋਟਲਾ ਸ਼ਾਮਲ ਸਨ। ਜਨਾਬ ਸ਼ਕੂਰ ਨੇ ਦੱਸਿਆ ਕਿ ਵਫ਼ਦ ਦੀ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਬੈਠਕ ਬਹੁਤ ਉਸਾਰੂ ਮਾਹੌਲ ਵਿਚ ਹੋਈ। ਬੈਠਕ ਵਿਚ ਕੇਂਦਰ ਸਰਕਾਰ ਵੱਲੋਂ ਤਜਵੀਜ਼ਤ ਸਾਂਝੇ ਸਿਵਲ ਕੋਡ ਦੇ ਲਾਗੂ ਹੋਣ ਮਗਰੋਂ ਧਾਰਮਿਕ ਤੇ ਹੋਰ ਘੱਟ ਗਿਣਤੀਆਂ ‘ਤੇ ਪੈਣ ਵਾਲੇ ਪ੍ਰਭਾਵ ‘ਤੇ ਵਿਸਥਾਰਤ ਚਰਚਾ ਕੀਤੀ ਗਈ। ਇਸ ਤੋਂ ਇਲਾਵਾ ਦੇਸ਼ ਦੇ ਸਿਆਸੀ ਵਾਤਾਵਰਨ ‘ਤੇ ਵੀ ਗੱਲਬਾਤ ਹੋਈ। ਜਥੇਦਾਰ ਨੇ ਯੂ.ਸੀ.ਸੀ. ਖਰੜਾ ਸਾਹਮਣੇ ਆਉਣ ਮਗਰੋਂ ਇਸ ਦਾ ਵਿਰੋਧ ਕਰਨ ਦੇ ਸੰਕੇਤ ਦਿੱਤੇ ਹਨ ਅਤੇ ਜੇ ਲੋੜ ਪਈ ਤਾਂ ਸਾਂਝੀ ਰੋਸ ਨੀਤੀ ਵੀ ਬਣਾਈ ਜਾ ਸਕਦੀ ਹੈ।

Related Articles

Stay Connected

0FansLike
3,878FollowersFollow
21,200SubscribersSubscribe
- Advertisement -spot_img

Latest Articles