ਮੁੰਬਈ, 30 ਸਤੰਬਰ (ਪੰਜਾਬ ਮੇਲ)- ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ 2,000 ਰੁਪਏ ਦੇ ਨੋਟ ਬਦਲਣ ਤੇ ਜਮ੍ਹਾਂ ਕਰਨ ਦੀ ਤਰੀਕ 7 ਅਕਤੂਬਰ ਤੱਕ ਵਧਾ ਦਿੱਤਾ ਹੈ। ਅੱਜ 2,000 ਰੁਪਏ ਦੇ ਨੋਟ ਵਾਪਸ ਲੈਣ ਦਾ ਆਖਰੀ ਦਿਨ ਸੀ। ਆਰ.ਬੀ.ਆਈ. ਮੁਤਾਬਕ ਜਨਤਾ ਨੇ 19 ਮਈ ਤੋਂ 29 ਸਤੰਬਰ ਤੱਕ ਕੁੱਲ 3.42 ਲੱਖ ਕਰੋੜ ਰੁਪਏ ਦੇ 2,000 ਰੁਪਏ ਦੇ ਨੋਟ ਵਾਪਸ ਕੀਤੇ ਹਨ। ਆਰ.ਬੀ.ਆਈ. ਨੇ ਕਿਹਾ ਕਿ 7 ਅਕਤੂਬਰ ਤੋਂ ਬਾਅਦ ਵੀ 2,000 ਰੁਪਏ ਦੇ ਨੋਟ ਦੀ ਕਾਨੂੰਨੀ ਮਾਨਤਾ ਬਰਕਰਾਰ ਰਹੇਗੀ ਪਰ ਉਨ੍ਹਾਂ ਨੂੰ ਸਿਰਫ਼ ਆਰ.ਬੀ.ਆਈ. ਦਫ਼ਤਰਾਂ ਵਿਚ ਹੀ ਬਦਲਿਆ ਜਾ ਸਕੇਗਾ।