ਅਸਤਾਨਾ, 9 ਜੂਨ (ਪੰਜਾਬ ਮੇਲ)- ਕਜ਼ਾਖ਼ ਦੇ ਰਾਸ਼ਟਰਪਤੀ ਕਾਸਿਮ-ਜੋਮਾਰਟ ਟੋਕਾਯੇਵ ਅਗਲੇ ਹਫ਼ਤੇ ਰੂਸ ਦੇ ਪੀਟਰਸਬਰਗ ਵਿਚ ਹੋਣ ਵਾਲੀ ਸਾਲਾਨਾ ਆਰਥਿਕ ਮੰਚ ਦੀ ਮੀਟਿੰਗ ‘ਚ ਸ਼ਾਮਲ ਨਹੀਂ ਹੋਣਗੇ। ਰੂਸ ਦੇ ਯੂਕਰੇਨ ਖ਼ਿਲਾਫ਼ ਪਿਛਲੇ ਸਾਲ ਛੇੜੀ ਜੰਗ ਤੋਂ ਪਿੱਛੇ ਹੱਟਣ ਤੋਂ ਇਨਕਾਰ ਕੀਤੇ ਜਾਣ ਮਗਰੋਂ ਕਜ਼ਾਖ਼ ਸਰਕਾਰ ਨੇ ਅੱਜ ਇਹ ਬਿਆਨ ਜਾਰੀ ਕੀਤਾ ਹੈ। ਸਰਕਾਰ ਨੇ ਕਿਹਾ ਕਿ ਰੂਸ ਵਿਚ ਇਸ ਸਾਲ ਹੋਣ ਵਾਲੇ ਮੰਚ ਦੇ ਪ੍ਰੋਗਰਾਮ ਵਿਚ ਸਿਰਫ਼ ਦੋ ਅਧਿਕਾਰੀ ਹੀ ਦੇਸ਼ ਦੀ ਨੁਮਾਇੰਦਗੀ ਕਰਨਗੇ।