ਨਵਾਂਸ਼ਹਿਰ ਨਜ਼ਦੀਕ ਫਾਰਚੂਨਰ ਗੱਡੀ ਦੀ ਸਵਿਫਟ ਕਾਰ ਨਾਲ ਹੋਈ ਟੱਕਰ, ਬਜ਼ੁਰਗ ਦੀ ਮੌਤ
ਨਵਾਂਸ਼ਹਿਰ, 5 ਜੂਨ (ਪੰਜਾਬ ਮੇਲ)- ਬਾਬਾ ਬਕਾਲਾ ਤੋਂ ‘ਆਪ’ ਵਿਧਾਇਕ ਦਲਬੀਰ ਸਿੰਘ ਟੌਂਗ ਦੀ ਫਾਰਚੂਨਰ ਗੱਡੀ ਅੱਜ ਇਥੇ ਲਾਂਗੜੀਆ ਪਿੰਡ ਨਜ਼ਦੀਕ ਸਵਿਫਟ ਕਾਰ ਨਾਲ ਟਕਰਾ ਗਈ। ਹਾਦਸੇ ਐੱਸ.ਐੱਸ.ਪੀ. ਭਗੀਰਥ ਮੀਨਾ ਨੇ ਕਿਹਾ ਕਿ ਹਾਦਸੇ ਵਿਚ ਵਿਧਾਇਕ ਟੌਂਗ ਨੂੰ ਸੱਟਾਂ ਲੱਗੀਆਂ ਹਨ ਤੇ ਉਨ੍ਹਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਹਾਦਸੇ ਵਿਚ ਇਕ ਬਜ਼ੁਰਗ ਦੀ ਮੌਤ ਹੋ ਗਈ।