#PUNJAB

ਆਦਮਪੁਰ ਹਵਾਈ ਅੱਡੇ ਤੋਂ ਤਿੰਨ ਸਾਲ ਬਾਅਦ ਮੁੜ ਸ਼ੁਰੂ ਹੋਣਗੀਆਂ ਉਡਾਣਾਂ

ਜਲੰਧਰ, 31 ਜੁਲਾਈ (ਪੰਜਾਬ ਮੇਲ)- ਆਦਮਪੁਰ ਘਰੇਲੂ ਹਵਾਈ ਅੱਡੇ ਤੋਂ ਲਗਪਗ ਤਿੰਨ ਸਾਲ ਬਾਅਦ ਬੰਗਲੂਰੂ, ਗੋਆ, ਕੋਲਕਾਤਾ, ਨਾਂਦੇੜ ਅਤੇ ਹਿੰਡਨ ਲਈ ਸਿੱਧੀਆਂ ਉਡਾਣਾਂ ਸ਼ੁਰੂ ਹੋਣ ਜਾ ਰਹੀਆਂ ਹਨ। ਕੁਝ ਦਿਨ ਪਹਿਲਾਂ ਖੋਲ੍ਹੇ ਗਏ ਟੈਂਡਰਾਂ ਵਿਚ ਸਪਾਈਸਜੈੱਟ ਅਤੇ ਸਟਾਰ ਏਅਰ ਏਅਰਲਾਈਨਜ਼ ਕੰਪਨੀਆਂ ਨੂੰ ਆਦਮਪੁਰ ਹਵਾਈ ਅੱਡੇ ਤੋਂ ਉਡਾਣ ਭਰਨ ਦੇ ਠੇਕੇ ਮਿਲੇ ਹਨ। ਇਸ ਸਬੰਧੀ ਆਦਮਪੁਰ ਹਵਾਈ ਅੱਡੇ ‘ਤੇ ਸਾਰੇ ਇੰਤਜ਼ਾਮ ਕੀਤੇ ਜਾ ਰਹੇ ਹਨ। ਆਉਂਦੇ ਚਾਰ ਮਹੀਨਿਆਂ ‘ਚ ਇੱਥੋਂ ਉਡਾਣਾਂ ਸ਼ੁਰੂ ਹੋ ਸਕਦੀਆਂ ਹਨ। ਆਦਮਪੁਰ ਵਿਚ 110 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਟਰਮੀਨਲ ਤਿਆਰ ਕੀਤਾ ਗਿਆ ਹੈ। ਜਲੰਧਰ ਤੋਂ ਲੋਕ ਸਭਾ ਮੈਂਬਰ ਸੁਸ਼ੀਲ ਰਿੰਕੂ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਆਦਮਪੁਰ ਘਰੇਲੂ ਹਵਾਈ ਅੱਡਾ ਮੁੜ ਚਾਲੂ ਕਰਨ ਲਈ ਸਾਰੀਆਂ ਅਧਿਕਾਰਿਤ ਰਸਮਾਂ ਪੂਰੀਆਂ ਹੋ ਚੁੱਕੀਆਂ ਹਨ। ਇਹ ਦੁਆਬੇ ਦੇ ਵਸਨੀਕਾਂ ਲਈ ਵੱਡੀ ਰਾਹਤ ਹੋਵੇਗੀ।

Leave a comment