#PUNJAB

ਆਦਮਪੁਰ ਹਵਾਈ ਅੱਡੇ ਤੋਂ ਜਲਦੀ ਸ਼ੁਰੂ ਹੋਣਗੀਆਂ ਉਡਾਣਾਂ

ਆਦਮਪੁਰ, 28 ਮਾਰਚ (ਪੰਜਾਬ ਮੇਲ)- ਆਦਮਪੁਰ ਦੇ ਹਵਾਈ ਅੱਡੇ ਤੋਂ ਜਲਦੀ ਹੀ ਉਡਾਣਾਂ ਸ਼ੁਰੂ ਹੋ ਜਾਣਗੀਆਂ। ਆਦਮਪੁਰ ਦੇ ਸਿਵਲ ਹਵਾਈ ਅੱਡੇ ਪਹੁੰਚੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਥਾਨਕ ਸਿਵਲ ਹਵਾਈ ਅੱਡੇ ਦੀ ਇਮਾਰਤ ਲਗਪਗ ਪੂਰੀ ਤਰ੍ਹਾਂ ਤਿਆਰ ਹੋ ਚੁੱਕੀ ਹੈ। ਇਮਾਰਤ ਦਾ ਨਿਰੀਖਣ ਕਰਨ ਮਗਰੋਂ ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਸਿਵਲ ਹਵਾਈ ਅੱਡੇ ਤੋਂ ਜਲਦੀ ਹੀ ਉਡਾਣਾਂ ਸ਼ੁਰੂ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਆਦਮਪੁਰ ਤੋਂ ਹਵਾਈ ਅੱਡੇ ਵੱਲ ਨੂੰ ਆਉਂਦੀ ਚਾਰ ਲੇਨ ਸੜਕ ਵੀ ਛੇਤੀ ਹੀ ਤਿਆਰ ਕਰ ਦਿੱਤੀ ਜਾਵੇਗੀ। ਇਸ ਮੌਕੇ ਏਅਰਪੋਰਟ ਅਥਾਰਿਟੀ ਦੇ ਜਨਰਲ ਮੈਨੇਜਰ ਅਨਿਲ ਕੁਮਾਰ ਰਾਏ, ਡਾਇਰੈਕਟਰ ਕਮਲਜੀਤ ਕੌਰ, ਏ.ਸੀ. ਸ੍ਰੀਵਾਸਤਵਾ ਨੇ ਗੁਲਦਸਤਾ ਭੇਟ ਕਰਕੇ ਕੇਂਦਰੀ ਮੰਤਰੀ ਦਾ ਸਵਾਗਤ ਕੀਤਾ।
ਇਸ ਦੌਰਾਨ ਭਾਜਪਾ ਜਲੰਧਰ ਦਿਹਾਤੀ ਦੀ ਮਹਿਲਾ ਪ੍ਰਧਾਨ ਨਿਧੀ ਤਿਵਾੜੀ ਅਤੇ ਦਿਹਾਤੀ ਪ੍ਰਧਾਨ ਰਾਜੀਵ ਸਿੰਗਲਾ, ਓ.ਬੀ.ਸੀ. ਮੋਰਚਾ ਪ੍ਰਧਾਨ ਵਿਕਰਮ ਵਿੱਕੀ ਤੇ ਭਾਜਪਾ ਵਰਕਰਾਂ ਨੇ ਵੀ ਉਨ੍ਹਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਐੱਸ.ਡੀ.ਐੱਮ.-1 ਜੈ ਇੰਦਰ ਸਿੰਘ, ਤਹਿਸੀਲਦਾਰ ਮਨੋਹਰ ਲਾਲ, ਜੇਈ ਨਰਿੰਦਰ, ਐਕਸੀਅਨ ਤਰਨਜੀਤ ਸਿੰਘ ਅਰੋੜਾ ਪੀ.ਡਬਲਯੂ.ਡੀ. ਤੇ ਸਿਵਲ ਹਵਾਈ ਅੱਡੇ ਦਾ ਸਟਾਫ ਹਾਜ਼ਰ ਸੀ।

Leave a comment