#CANADA

ਅੰਮ੍ਰਿਤਬੀਰ ਚੀਮਾ ਨੂੰ ਹਰਦੀਪ ਨਿੱਝਰ ਦੀ ਥਾਂ ਕੈਨੇਡਾ ‘ਚ ਦਿੱਤਾ ਚਾਰਜ

ਵੈਨਕੂਵਰ, 25 ਅਕਤੂਬਰ (ਪੰਜਾਬ ਮੇਲ)- ਕੈਨੇਡਾ ‘ਚ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਉਸ ਦੀ ਜਗ੍ਹਾ ‘ਤੇ ਖਾਲਿਸਤਾਨ ਦੀ ਕਮਾਨ ਅੰਮ੍ਰਿਤਬੀਰ ਚੀਮਾ ਨੂੰ ਦੇ ਦਿੱਤੀ ਗਈ ਹੈ। ਨਿੱਝਰ ਦੀ ਥਾਂ ਅੰਮ੍ਰਿਤਬੀਰ ਚੀਮਾ ਨੇ ਚਾਰਜ ਸੰਭਾਲ ਲਿਆ ਹੈ। ਵੈਨਕੂਵਰ ਵਿਚ 28 ਅਕਤੂਬਰ ਨੂੰ ਮੁੜ ਰੈਫਰੈਂਡਮ ਕਰਵਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ।
ਇਸ ਤੋਂ ਪਹਿਲਾਂ ਕਈ ਖਾਲਿਸਤਾਨ ਪੱਖੀ ਜਥੇਬੰਦੀਆਂ ਨੇ 24 ਅਕਤੂਬਰ ਨੂੰ ਕੁਝ ਜਥੇਬੰਦੀਆਂ ਵੱਲੋਂ ਮਨਾਏ ਜਾ ਰਹੇ ਦੁਸਹਿਰੇ ਦੇ ਪ੍ਰੋਗਰਾਮ ਵਿਚ ਵਿਘਨ ਪਾਉਣ ਦੀ ਧਮਕੀ ਵੀ ਦਿੱਤੀ ਸੀ। ਪਰ ਪੁਲਿਸ ਦੇ ਸਰਗਰਮ ਹੋਣ ਕਾਰਨ ਉਹ ਅਜਿਹਾ ਕੁਝ ਨਹੀਂ ਕਰ ਸਕੇ।

Leave a comment