ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਸ਼ਿਵ ਬਟਾਲਵੀ ਤੇ ਅੰਮ੍ਰਿਤਾ ਪ੍ਰੀਤਮ ਨੂੰ ਸਮਰਪਿਤ ਹੋਈ ਕਾਵਿ ਮਿਲਣੀ ਦੇ ਚਰਚੇ ਹੋਏ ਦੇਸ਼ਾਂ ਵਿਦੇਸ਼ਾਂ ਵਿੱਚ

420
Share

ਅੰਤਰਰਾਸ਼ਟਰੀ ਸਾਹਿਤਕ ਸੰਸਥਾ ਦੀ ਸੰਸਥਾਪਕ ਤੇ ਪ੍ਰਬੰਧਕ ਰਮਿੰਦਰ ਰਮੀ ਤੇ ਸੰਚਾਲਕ ਸੁਰਜੀਤ ਕੌਰ ਜੀ ਵੱਲੋਂ ਸ਼ਿਵ ਬਟਾਲਵੀ ਤੇ ਅੰਮ੍ਰਿਤਾ ਪ੍ਰੀਤਮ ਨੂੰ ਸਮਰਪਿਤ ਕਾਵਿ ਮਿਲਣੀ ਦਾ ਆਯੋਜਨ 15 ਤੇ 16 ਅਗਸਤ ਨੂੰ ਆਯੋਜਿਤ ਕੀਤਾ ਗਿਆ । ਜੋਕਿ ਬਹੁਤ ਹੀ ਕਾਮਯਾਬ ਹੋ ਨਿਬੜਿਆ ਤੇ ਜਿਸਦੇ ਚਰਚੇ ਦੇਸ਼ਾਂ ਵਿਦੇਸ਼ਾਂ ਵਿੱਚ ਹੋ ਰਹੇ ਹਨ । ਦੋਨੋਂ ਦਿਨ ਦੇ ਪ੍ਰੋਗਰਾਮ ਵਿੱਚ ਬਹੁਤ ਨਾਮਵਰ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ ਤੇ ਆਪਣੇ ਵਿਚਾਰ ਵੀ ਸਾਂਝੇ ਕੀਤੇ । ਸ਼ਿਵ ਬਟਾਲਵੀ ਜੀ ਦੇ ਪ੍ਰੋਗ੍ਰਾਮ ਦੀ ਪ੍ਰਧਾਨਗੀ ਦੀਪਕ ਬਾਲੀ ਜੀ ਨੇ ਕੀਤੀ । ਇਸ ਮੀਟਿੰਗ ਦੀ ਵਿਸ਼ੇਸ਼ ਗੱਲ ਇਹ ਸੀ ਕਿ ਰਮਿੰਦਰ ਰਮੀ ਨੇ ਸ਼ਿਵ ਬਟਾਲਵੀ ਜੀ ਦੇ ਬੇਟੇ ਮਿਹਰਬਾਨ ਬਟਾਲਵੀ ਜੀ ਨੂੰ ਵਿਸ਼ੇਸ਼ ਸੱਦਾ ਦਿੱਤਾ ਸੀ । ਜਿਹਨਾਂ ਦਾ ਸੱਭ ਮੈਂਬਰਜ਼ ਵੱਲੋਂ ਖੁੱਲ੍ਹੇ ਦਿਲ ਨਾਲ ਸਵਾਗਤ ਕੀਤਾ ਤੇ ਸੱਭ ਨੇ ਇਹੀ ਮਹਿਸੂਸ ਕੀਤਾ ਜਿਵੇਂ ਅਸੀਂ ਅੱਜ ਸ਼ਿਵ ਬਟਾਲਵੀ ਜੀ ਦੇ ਦਰਸ਼ਨ ਕਰ ਲਏ ਹੋਣ , ਸਾਡੇ ਸਾਹਮਣੇ ਸ਼ਿਵ ਬੈਠੇ ਹੋਣ । ਸੰਚਾਲਕ ਸੁਰਜੀਤ ਜੀ ਪ੍ਰੋਗ੍ਰਾਮ ਦੇ ਵਿੱਚ ਵਿੱਚ ਮਿਹਰਬਾਨ ਬਟਾਲਵੀ ਨਾਲ ਵੀ ਗੱਲ-ਬਾਤ ਕਰਦੇ ਰਹੇ । ਮਿਹਰਬਾਨ ਜੀ ਹਰ ਸਵਾਲ ਦੇ ਜਵਾਬ ਬਹੁਤ ਸਹਿਜਤਾ ਨਾਲ ਦੇ ਰਹੇ ਸਨ ।
15 ਅਗਸਤ ਦੀ ਜ਼ੂਮ ਮੀਟਿੰਗ ਵਿੱਚ ਮੁੱਖ ਮਹਿਮਾਨ ਦੀਪਕ ਅਨੰਦ ਐਮ.ਪੀ.ਪੀ., ਮਿਹਰਬਾਨ ਬਟਾਲਵੀ, ਦੀਪਕ ਬਾਲੀ ਤੇ ਵਿਸ਼ੇਸ਼ ਮਹਿਮਾਨ ਗੁਰਚਰਨ ਕੌਰ ਕੋਚਰ, ਡਾ. ਹਰਜੀਤ ਸਿੰਘ ਸੱਧਰ, ਤਾਹਿਰਾ ਸਰਾ, ਡਾ. ਵਿਕਰਮਜੀਤ ਸਿੰਘ, ਪ੍ਰੋ. ਰਾਮ ਸਿੰਘ ਸਨ । 15 ਅਗਸਤ ਦੀ ਜ਼ੂਮ ਮੀਟਿੰਗ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਤੇ ਹੋਣਹਾਰ ਸ਼ਾਇਰ ਕਵੀ:-ਰਾਜਲਾਲੀ, ਸਹਿਜਪ੍ਰੀਤ ਮਾਂਗਟ, ਤਰਲੋਚਨ ਲੋਚੀ, ਸਤਿੰਦਰ ਕੌਰ ਕਾਹਲੋਂ, ਡਾ. ਪ੍ਰਿਤਪਾਲ ਕੌਰ ਚਾਹਲ, ਰਿੰਟੂ ਭਾਟੀਆ, ਅੰਜੂ ਵੀ ਰੱਤੀ, ਸੁਰਜੀਤ ਸਿੰਘ ਧੀਰ, ਪਰਵਿੰਦਰ ਗੋਗੀ, ਪਿਆਰਾ ਸਿੰਘ ਕੁੱਦੋਵਾਲ, ਰਣਧੀਰ ਵਿਰਕ, ਸ਼ਹਿਬਾਜ਼ ਖਾਨ ਭੱਟੀ, ਪਰਮਜੀਤ ਸਿੰਘ ਗਿੱਲ, ਸਰਨਜੀਤ ਕੌਰ ਅਨਹੱਦ ਸਿਲਕੀ ਤੇ ਜਗੀਰ ਸਿੰਘ ਕਾਹਲੋਂ ਸਨ । ਸਾਰੇ ਮੈਂਬਰਜ਼ ਦੀਆਂ ਰਚਨਾਵਾਂ ਬਾਕਮਾਲ ਸਨ , ਸੱਭ ਪਾਰਟੀਸਿਪੈਂਟਸ ਦੀ ਪੇਸ਼ਕਾਰੀ ਵੀ ਬਹੁਤ ਲਜਵਾਬ ਸੀ । ਹੋਰ ਵੀ ਦੇਸ਼ਾਂ ਪ੍ਰਦੇਸ਼ਾਂ ਤੋਂ ਬਹੁਤ ਨਾਮਵਰ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ । ਸਾਡੀ ਬਹੁਤ ਪਿਆਰੀ ਨਾਮਵਰ ਸ਼ਾਇਰਾ ਸੁਖਵਿੰਦਰ ਅੰਮ੍ਰਿਤ ਜੀ ਨੇ 15.16 ਅਗਸਤ ਦੋਵੇਂ ਦਿਨ ਪ੍ਰੋਗ੍ਰਾਮ ਵਿੱਚ ਆਪਣਾ ਸ਼ਮੂਲੀਅਤ ਬਣਾ ਕੇ ਰੱਖੀ ।
ਰਮਿੰਦਰ ਰਮੀ
ਸੰਸਥਾਪਕ ਤੇ ਪ੍ਰਬੰਧਕ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ (ਕਾਵਿ ਮਿਲਣੀ)

ਨਾਮਵਰ ਸ਼ਾਇਰਾ ਤੇ ਕਵਿੱਤਰੀ ਸੰਚਾਲਕ ਸੁਰਜੀਤ ਕੌਰ ਨੇ ਮੀਟਿੰਗ ਦਾ ਸੰਚਾਲਨ ਬਹੁਤ ਖ਼ੂਬਸੂਰਤੀ ਨਾਲ ਕੀਤਾ , ਉਹਨਾਂ ਦਾ ਸੰਚਾਲਨ ਕਾਬਿਲੇ ਤਰੀਫ਼ ਸੀ । ਸੁਰਜੀਤ ਕੌਰ ਜੀ ਨੇ ਸੱਭ ਮੈਂਬਰਜ਼ ਨੂੰ ਨਿੱਘਾ ਜੀ ਆਇਆ ਕਿਹਾ ਤੇ ਸੰਸਥਾ ਦੀ ਸੰਸਥਾਪਕ ਤੇ ਪ੍ਰਬੰਧਕ ਰਮਿੰਦਰ ਰਮੀ ਦੇ ਕੰਮਾਂ ਤੇ ਉਹਨਾਂ ਦੀ ਲੇਖਣੀ ਤੇ ਅੰਤਰਰਾਸ਼ਟਰੀ ਸੰਸਥਾ ਦੇ ਬਾਰੇ ਵਿੱਚ ਮੈਂਬਰਜ਼ ਨੂੰ ਜਾਣਕਾਰੀ ਦਿੱਤੀ । ਫਿਰ ਸੁਰਜੀਤ ਕੌਰ ਨੇ ਜਾਣੀ ਪਹਿਚਾਣੀ ਬਹੁਤ ਹੀ ਮਾਣ – ਮੱਤੀ ਸ਼ਖ਼ਸੀਅਤ ਦੀਪਕ ਬਾਲੀ ਜੀ ਨੂੰ ਮੀਟਿੰਗ ਦੀ ਪ੍ਰਧਾਨਗੀ ਕਰਨ ਲਈ ਕਿਹਾ ਤੇ ਦੀਪਕ ਬਾਲੀ ਜੀ ਨੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਬਾਰੇ , ਕਾਵਿ ਮਿਲਣੀ ਬਾਰੇ , ਸੰਸਥਾਪਕ ਤੇ ਪ੍ਰਬੰਧਕ ਰਮਿੰਦਰ ਰਮੀ ਤੇ ਸੰਚਾਲਕ ਸੁਰਜੀਤ ਕੌਰ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ । ਸੁਰਜੀਤ ਜੀ ਹਰ ਮੈਂਬਰ ਨੂੰ ਆਪਣੀ ਰਚਨਾ ਜਾਂ ਵਿਚਾਰ ਸਾਂਝੇ ਕਰਨ ਤੋਂ ਪਹਿਲਾਂ ਉਹਨਾਂ ਨੂੰ ਇੰਟਰੋਡਿਊਸ ਕਰਾਉਂਦੇ ਸਨ । ਬਹੁਤ ਸੁਖਾਵੇਂ ਮਾਹੋਲ ਵਿੱਚ ਇਹ ਕਾਵਿ ਮਿਲਣੀ ਹੋਈ , ਜਿਸਦਾ ਹਰ ਇਕ ਨੇ ਅਨੰਦ ਮਾਣਿਆ । ਵਿਸ਼ੇਸ਼ ਗੱਲ ਇਹ ਸੀ ਕਿ ਸੱਭ ਮੈਂਬਰਜ਼ ਨੇ 3 ਘੰਟੇ ਲਗਾਤਾਰ ਮੀਟਿੰਗ ਵਿੱਚ ਬੈਠਕੇ ਸੱਭ ਦੇ ਵਿਚਾਰ ਸੁਣੇ ਤੇ ਸ਼ਾਇਰੀ ਦਾ ਅਨੰਦ ਮਾਣਿਆ । ਕੁਝ ਮੈਂਬਰਜ਼ ਨੇ ਸ਼ਿਵ ਬਾਰੇ ਆਪਣੀਆਂ ਯਾਦਾਂ ਨੂੰ ਵੀ ਸਾਂਝਾ ਕੀਤਾ ਤੇ ਕੁਝ ਮੈਂਬਰਜ਼ ਨੇ ਸ਼ਿਵ ਦੇ ਗੀਤ ਗਾ ਕੇ ਰੰਗ ਬੰਨ ਦਿੱਤਾ । ਸੁਖਵਿੰਦਰ ਅੰਮ੍ਰਿਤ ਜੀ ਨੇ ਕਿਹਾ ਸੀ ਕਿ ਮੈਂ ਇਕ ਦਿਨ ਹੀ ਆਵਾਂਗੀ 5.7 ਮਿੰਟ ਲਈ ਪਰ ਸੁਖਵਿੰਦਰ ਅੰਮ੍ਰਿਤ ਜੀ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸੁੱਖੀ ਬਾਠ ਜੀ ਨੇ ਦੋਵੇਂ ਦਿਨ 3 ਘੰਟੇ ਮੀਟਿੰਗ ਵਿੱਚ ਆਪਣੀ ਸ਼ਮੂਲੀਅਤ ਬਣਾਈ ਰੱਖੀ ਤੇ ਪ੍ਰੋਗਰਾਮ ਦੀ ਬਹੁਤ ਸਰਾਹਣਾ ਕੀਤੀ । ਰੱਛਪਾਲ ਕੌਰ ਗਿੱਲ ਨੇ ਪ੍ਰੋਗ੍ਰਾਮ ਦੀ ਕਲੋਜ਼ਿੰਗ ਕੀਤੀ ਤੇ ਕਿਹਾ ਕਿ ਰਮਿੰਦਰ ਰਮੀ ਵੱਲੋਂ ਕਾਵਿ ਮਿਲਣੀ ਪ੍ਰੋਗ੍ਰਾਮ ਬਹੁਤ ਵਧੀਆ ਹੋ ਰਹੇ ਹਨ ਤੇ ਦੇਸ਼ਾਂ ਪ੍ਰਦੇਸ਼ਾਂ ਵਿੱਚੋਂ ਨਾਮਵਰ ਸ਼ਖ਼ਸੀਅਤਾਂ ਨੂੰ ਇਕ ਮੰਚ ਤੇ ਇਕੱਠਿਆਂ ਕਰਨਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ । ਪ੍ਰੋਗ੍ਰਾਮ ਬਹੁਤ ਕਾਮਯਾਬ ਰਿਹਾ ਤੇ ਇਸਦਾ ਪ੍ਰਬੰਧ ਤੇ ਸੰਚਾਲਨ ਵੀ ਕਾਬਿਲੇ ਤਾਰੀਫ਼ ਹੈ । ਬਾਦ ਵਿੱਚ ਇਸ ਸੰਸਥਾ ਦੀ ਸੰਸਥਾਪਕ ਤੇ ਪ੍ਰਬੰਧਕ ਰਮਿੰਦਰ ਰਮੀ ਨੇ ਸੰਚਾਲਕ ਸੁਰਜੀਤ ਕੌਰ ਜੀ ਤੇ ਮੀਟਿੰਗ ਵਿੱਚ ਹਾਜ਼ਰੀਨ ਮੈਂਬਰਜ਼ ਦਾ ਦਿਲੋਂ ਸ਼ੁਕਰਾਨਾ ਕੀਤਾ ਤੇ ਕਿਹਾ ਕਿ ਆਸ ਕਰਦੇ ਹਾਂ ਕਿ ਸੱਭ ਮੈਂਬਰਜ਼ ਤੇ ਦੋਸਤਾਂ ਦਾ ਸਾਨੂੰ ਹਮੇਸ਼ਾਂ ਇਸੇ ਤਰਾਂ ਸਹਿਯੋਗ ਮਿਲਦਾ ਰਹੇਗਾ ।

16 ਅਗਸਤ ਨੂੰ ਅੰਮ੍ਰਿਤਾ ਪ੍ਰੀਤਮ ਜੀ ਨੂੰ ਸਮਰਪਿਤ ਕਾਵਿ ਮਿਲਣੀ ਹੋਈ । 16 ਅਗਸਤ ਦੀ ਜ਼ੂਮ ਮੀਟਿੰਗ ਵਿੱਚ ਮੁੱਖ ਮਹਿਮਾਨ :- ਸੁੱਖੀ ਬਾਠ ਜੀ, ਸੁਖਵਿੰਦਰ ਅੰਮ੍ਰਿਤ, ਅੰਮੀਆਂ ਕੁੰਵਰ ।
ਵਿਸ਼ੇਸ਼ ਮਹਿਮਾਨ:- ਡਾ : ਸਰਬਜੀਤ ਕੌਰ ਸੋਹਲ ,ਡਾ: ਕੁਲਦੀਪ ਸਿੰਘ ਦੀਪ ,ਨਿਗਾਹਤ ਖੁਰਸ਼ੀਦ ,ਸੁਲਤਾਨਾ ਬੇਗਮ ,ਵਿਸ਼ਾਲ ਬਿਆਸ ਸਨ । 16 ਅਗਸਤ ਦੀ ਜ਼ੂਮ ਮੀਟਿੰਗ ਬਹੁਤ ਹੀ ਨਾਮਵਰ ਸ਼ਾਇਰ ਤੇ ਕਵੀ ਇਕਬਾਲ ਬਰਾੜ, ਸ਼ਰਨਜੀਤ ਕੌਰ, ਰਾਜਵੰਤ ਰਾਜ, ਅਰਵਿੰਦ ਸੋਹੀ, ਮੁਨੱਜਾ ਖਾਨ, ਪ੍ਰੀਤ ਗਿੱਲ, ਡਾ: ਜੀ.ਐਸ. ਅਨੰਦ, ਡਾ. ਪੁਸ਼ਵਿੰਦਰ ਖੋਖਰ, ਕੁਲਵੰਤ ਢਿੱਲੋਂ, ਸਲੀਮ ਪਾਸ਼ਾ, ਪ੍ਰੋ. ਇੰਦਰ ਸਰਾ, ਡਾ. ਗੁਰਮਿੰਦਰ ਸਿਧੂ, ਹਰਲੀਨ ਸੋਨਾ, ਡਾ. ਬਲਜੀਤ ਕੌਰ ਰਿਆੜ ਤੇ ਡਾ. ਕੁਲਦੀਪ ਕੌਰ ਪਾਹਵਾ ਸਨ । ਸੰਚਾਲਕ ਸੁਰਜੀਤ ਕੌਰ ਨੇ ਸਭ ਮੈਂਬਰਜ਼ ਨੂੰ ਜੀ ਆਇਆ ਕਿਹਾ ਤੇ ਰਮਿੰਦਰ ਰਮੀ, ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਤੇ ਕਾਵਿ ਮਿਲਣੀ ਬਾਰੇ ਦਸਿਆ । ਸੁਰਜੀਤ ਕੌਰ ਨੇ ਸਤਿਕਾਰਯੋਗ ਸੁੱਖੀ ਬਾਠ ਜੀ ਨੂੰ ਮੀਟਿੰਗ ਦੀ ਓਪਨਿੰਗ ਕਰਨ ਲਈ ਕਿਹਾ । ਸੁੱਖੀ ਬਾਠ ਜੀ ਨੇ ਕਿਹਾ ਕਿ ਸੰਸਥਾਪਕ ਤੇ ਪ੍ਰਬੰਧਕ ਰਮਿੰਦਰ ਰਮੀ ਬਹੁਤ ਮਿਹਨਤ ਕਰ ਰਹੇ ਹਨ । ਪ੍ਰਬੰਧਕ ਸਭ ਨੂੰ ਜੋੜ ਕੇ ਰੱਖਦਾ ਹੈ । ਕਾਵਿ ਮਿਲਣੀ ਬਹੁਤ ਸੁਯੋਜਿਤ ਤਰੀਕੇ ਨਾਲ ਕੀਤੀ ਜਾਂਦੀ ਹੈ। ਕੁਝ ਵੱਡੇ ਕਵੀ ਤੇ ਨਵੀਂਆਂ ਕਲਮਾਂ ਨੂੰ ਲੈ ਕੇ ਪਰੋਗ੍ਰਾਮ ਨੂੰ ਪ੍ਰਬੰਧਕ ਉਲੀਕਦੇ ਹਨ ਜੋ ਕਿ ਬਹੁਤ ਸਰਾਹੁਣਯੋਗ ਉਪਰਾਲਾ ਹੈ । ਕੁਝ ਪਾਰਟੀਸਿਪੈਂਟਸ ਨੇ ਅੰਮ੍ਰਿਤਾ ਪ੍ਰੀਤਮ ਜੀ ਨਾਲ ਆਪਣੀਆਂ ਯਾਦਾਂ ਨੂੰ ਸਾਂਝਾ ਕੀਤਾ । ਕੁਝ ਮੈਂਬਰਜ਼ ਨੇ ਅੰਮ੍ਰਿਤਾ ਪ੍ਰੀਤਮ ਦੀਆਂ ਰਚਨਾਵਾਂ ਨੂੰ ਸੁਣਾ ਕੇ ਤੇ ਕੁਝ ਨੇ ਗਾ ਕੇ ਪ੍ਰੋਗਰਾਮ ਵਿੱਚ ਰੰਗ ਭਰ ਦਿੱਤੇ । ਸੁਰਜੀਤ ਜੀ ਨੇ ਅੰਮੀਆਂ ਕੁੰਵਰ ਜੀ ਨਾਲ ਅੰਮ੍ਰਿਤਾ ਪ੍ਰੀਤਮ ਬਾਰੇ ਉਹਨਾਂ ਦੇ ਵਿਚਾਰਾਂ ਨੂੰ ਸਾਂਝਾ ਕੀਤਾ ਤੇ ਸੁਆਲ ਜਵਾਬ ਵੀ ਕੀਤੇ । ਸਭ ਨੇ ਇਹ ਕਿਹਾ ਕਿ ਅੰਮ੍ਰਿਤਾ ਤੇ ਅਜੇ ਵੀ ਸਾਡੇ ਦਿਲਾਂ ਵਿੱਚ ਵੱਸਦੀ ਹੈ ।
15-16 ਅਗਸਤ ਨੂੰ ਦੋਵੇਂ ਦਿਨ ਮੈਂਬਰਜ਼ ਦੀ ਹਾਜ਼ਰੀ ਬਹੁਤਾਤ ਵਿੱਚ ਸੀ । ਦੋਵੇਂ ਦਿਨ ਪ੍ਰੋਗ੍ਰਾਮ ਬਹੁਤ ਸ਼ਾਨਦਾਰ ਤੇ ਕਾਮਯਾਬ ਹੋ ਨਿਬੜਿਆ । ਸੁਰਜੀਤ ਜੀ ਤੇ ਰਮਿੰਦਰ ਰਮੀ ਨੇ ਮੀਟਿੰਗ ਵਿੱਚ ਹਾਜ਼ਰੀਨ ਮੈਂਬਰਜ਼ ਦਾ ਦਿੱਲੋਂ ਸ਼ੁਕਰਾਨਾ ਕੀਤਾ ।ਸੰਚਾਲਕ ਸੁਰਜੀਤ ਕੌਰ ਨੇ ਡਾ: ਕੁਲਦੀਪ ਸਿੰਘ ਦੀਪ ਨੂੰ ਮੀਟਿੰਗ ਦੀ ਕਲੋਜ਼ਿੰਗ ਕਰਨ ਲਈ ਕਿਹਾ । ਡਾ : ਦੀਪ ਨੇ ਕਿਹਾ ਕਿ ਸੱਚਮੁੱਚ ਇਹ ਕਾਵਿ ਮਿਲਣੀ ਬਾਕਮਾਲ ਤੇ ਵਿੱਲਖਣ ਪ੍ਰੋਗਰਾਮ ਸੀ । ਅੰਮ੍ਰਿਤਾ ਪ੍ਰੀਤਮ ਦੇ ਬਾਰੇ ਵਿੱਚ ਉਹਨਾਂ ਆਪਣੇ ਵਿਚਾਰਾਂ ਨੂੰ ਸਾਂਝਿਆਂ ਕੀਤਾ ਤੇ ਕਿਹਾ ਕਿ ਅੰਮ੍ਰਿਤਾ ਹਰ ਫ਼ਰੇਮ ਤੋਂ ਮੁਕਤ ਸੀ । ਉਹਨਾਂ ਕਿਹਾ ਕਿ ਪਿਆਸੇ ਬੰਦੇ ਦਾਨਿਸ਼ਵੰਦ ਵੀ ਹੋਣ ਇਹ ਜ਼ਰੂਰੀ ਤੇ ਨਹੀਂ ਹੁੰਦਾ । ਸੱਚਮੁੱਚ ਡਾ : ਦੀਪ ਜੀ ਕੋਲ ਸ਼ਬਦਾਂ ਦਾ ਅਣਮੋਲ ਖ਼ਜ਼ਾਨਾ ਹੈ , ਦਿਲ ਕਰਦਾ ਹੈ ਕਿ ਉਹਨਾਂ ਦੀਆਂ ਗੱਲਾਂ ਸੁਣਦੇ ਜਾਈਏ । ਇਹ ਕਹਿਣਾ ਗਲਤ ਨਹੀਂ ਕਿ ਡਾ : ਦੀਪ ਆਪਣੇ ਆਪ ਵਿੱਚ ਇਕ ਸੰਸਥਾ ਹਨ । ਡਾ : ਦੀਪ ਨੇ ਪ੍ਰੋਗ੍ਰਾਮ ਦੀ ਕਾਮਯਾਬੀ ਦੀ ਵਧਾਈ ਦਿੱਤੀ। ਸੰਸਥਾ ਦੀ ਸੰਸਥਾਪਕ ਤੇ ਪ੍ਰਬੰਧਕ ਰਮਿੰਦਰ ਰਮੀ ਨੇ ਮੁੱਖ ਮਹਿਮਾਨ , ਵਿਸ਼ੇਸ਼ ਮਹਿਮਾਨ , ਮੈਂਬਰਜ਼ ਤੇ ਸੰਚਾਲਕ ਸੁਰਜੀਤ ਜੀ ਦਾ ਦਿਲੋਂ ਧੰਨਵਾਦ ਕੀਤਾ ਤੇ ਕਿਹਾ ਕਿ ਆਸ ਕਰਦੇ ਹਾਂ ਕਿ ਸਾਨੂੰ ਇਸੇ ਤਰਾਂ ਸੱਭ ਦਾ ਪਿਆਰ , ਸਾਥ ਤੇ ਸਹਿਯੋਗ ਮਿਲਦਾ ਰਹੇਗਾ । ਧੰਨਵਾਦ ਸਹਿਤ ।

Share