#EUROPE

ਅਲੈਕਸੀ ਨਵਾਲਨੀ ਦੀ ਦੇਹ ਲੈਣ ਲਈ ਮਾਂ ਵੱਲੋਂ ਰੂਸੀ Court ‘ਚ ਕੇਸ

ਮਾਸਕੋ, 22 ਫਰਵਰੀ (ਪੰਜਾਬ ਮੇਲ)- ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ ਧੁਰ ਵਿਰੋਧੀ ਰਹੇ ਅਲੈਕਸੀ ਨਵਾਲਨੀ ਦੀ ਮਾਂ ਲਿਉਦਮਿਲਾ ਨਵਾਲਨਯਾ ਨੇ ਆਪਣੇ ਪੁੱਤਰ ਦੀ ਦੇਹ ਲੈਣ ਲਈ ਸਲੇਖਾਰਦ ਦੀ ਅਦਾਲਤ ‘ਚ ਪਟੀਸ਼ਨ ਦਾਖ਼ਲ ਕੀਤੀ ਹੈ। ਰੂਸੀ ਖ਼ਬਰ ਏਜੰਸੀ ਤਾਸ ਮੁਤਾਬਕ ਕੇਸ ਦੀ ਬੰਦ ਕਮਰਾ ਸੁਣਵਾਈ 4 ਮਾਰਚ ਨੂੰ ਹੋਵੇਗੀ। ਨਵਾਲਨੀ ਦੀ ਮਾਤਾ ਵੱਲੋਂ ਸ਼ਨਿਚਰਵਾਰ ਤੋਂ ਹੀ ਪੁੱਤਰ ਦੀ ਦੇਹ ਲੈਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਸ ਨੇ ਰਾਸ਼ਟਰਪਤੀ ਨੂੰ ਅਪੀਲ ਕੀਤੀ ਹੈ ਕਿ ਪੁੱਤਰ ਦੀ ਦੇਹ ਪਰਿਵਾਰ ਨੂੰ ਸੌਂਪੀ ਜਾਵੇ, ਤਾਂ ਜੋ ਪੂਰੇ ਸਨਮਾਨ ਨਾਲ ਉਸ ਨੂੰ ਦਫ਼ਨਾਇਆ ਜਾ ਸਕੇ। ਨਵਾਲਨੀ ਦੀ ਪਿਛਲੇ ਹਫ਼ਤੇ ਜੇਲ੍ਹ ‘ਚ ਮੌਤ ਹੋ ਗਈ ਸੀ।