#CANADA

ਅਲਬਰਟਾ ਵਿਧਾਨ ਸਭਾ ਚੋਣਾਂ: ਕੈਲਗਰੀ ਨੌਰਥ ਈਸਟ ‘ਚ ਪੰਜਾਬੀਆ ਨੇ ਕੀਤੀ ਜਿੱਤ ਹਾਸਲ

ਕੈਲਗਰੀ, 31 ਮਈ (ਪੰਜਾਬ ਮੇਲ)- ਅਲਬਰਟਾ ਵਿਧਾਨ ਸਭਾ ਚੋਣਾਂ ‘ਚ ਫਿਰ ਤੋਂ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਨੇ ਬਹੁਮਤ ਹਾਸਲ ਕਰਦਿਆਂ ਸਰਕਾਰ ਬਣਾਉਣ ਦੀ ਤਿਆਰੀ ਕਰ ਲਈ ਹੈ। ਆਏ ਅਣ-ਅਧਿਕਾਰਤ ਨਤੀਜਿਆਂ ਵਿਚ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਇਲਾਕੇ ਨੌਰਥ ਈਸਟ ‘ਚ 2 ਪੰਜਾਬੀਆਂ ਨੇ ਆਪਣੇ ਸਾਹਮਣੇ ਵਾਲੇ ਪੰਜਾਬੀ ਉਮੀਦਵਾਰ ਨੂੰ ਹਰਾ ਕੇ ਜਿੱਤ ਹਾਸਲ ਕੀਤੀ। ਜਾਣਕਾਰੀ ਮੁਤਾਬਕ ਕੈਲਗਰੀ ਨੌਰਥ ਈਸਟ ਤੋਂ ਐੱਨ.ਡੀ.ਪੀ. ਪਾਰਟੀ ਦੇ ਉਮੀਦਵਾਰ ਗੁਰਿੰਦਰ ਬਰਾੜ ਨੇ ਜਿੱਤ ਹਾਸਲ ਕੀਤੀ ਹੈ। ਇਸੇ ਤਰ੍ਹਾਂ ਕੈਲਗਰੀ ਭੁੱਲਰ ਮੈਕਾਲ ਤੋਂ ਤੀਸਰੀ ਵਾਰ ਵਿਧਾਇਕ ਬਣੇ ਇਰਫਾਨ ਸਾਬੀਰ ਨੇ ਜਿੱਤ ਪ੍ਰਾਪਤ ਕੀਤੀ ਹੈ। ਕੈਲਗਰੀ ਹਲਕਾ ਫਲਕਿੰਨਰਿਜ ਤੋਂ ਐੱਨ.ਡੀ.ਪੀ. ਪਾਰਟੀ ਦੇ ਉਮੀਦਵਾਰ ਪਰਮੀਤ ਸਿੰਘ ਬੋਪਾਰਾਏ ਚੋਣ ਜਿੱਤੇ ਹਨ। ਕੈਲਗਰੀ ਨੌਰਥ ਵੈਸਟ ਤੋਂ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਰਾਜਨ ਸਾਹਨੀ ਵੀ ਦੂਜੀ ਵਾਰ ਚੋਣ ਜਿੱਤੇ ਹਨ। ਅਲਬਰਟਾ ਯੂ.ਸੀ.ਪੀ. ਪਾਰਟੀ ਦੀ ਲੀਡਰ ਅਤੇ ਪ੍ਰੀਮੀਅਰ ਡੈਨੀਅਲ ਸਮਿੱਥ ਦੁਬਾਰਾ ਤੋਂ ਚੋਣ ਜਿੱਤ ਗਏ ਹਨ ਅਤੇ ਉਨ੍ਹਾਂ ਨੇ ਸਰਕਾਰ ਬਣਾਉਣ ਵਾਸਤੇ ਬਹੁਮਤ ਹਾਸਲ ਕੀਤਾ ਹੈ। ਇਸੇ ਤਰ੍ਹਾਂ ਅਲਬਰਟਾ ਐੱਨ.ਡੀ.ਪੀ. ਪਾਰਟੀ ਦੀ ਲੀਡਰ ਅਤੇ ਵਿਰੋਧੀ ਧਿਰ ਦੀ ਨੇਤਾ ਰੇਚਲ ਨੋਟਲੀ ਵੀ ਚੋਣ ਜਿੱਤ ਗਏ ਹਨ। ਹੋਰ ਰਾਜਨੀਤਕ ਪਾਰਟੀਆਂ ਅਲਬਰਟਾ ਪਾਰਟੀ, ਅਲਬਰਟਾ ਲਿਬਰਲ ਪਾਰਟੀ ਅਤੇ ਗਰੀਨ ਪਾਰਟੀ ਆਫ ਅਲਬਰਟਾ ਕੋਈ ਵੀ ਸੀਟ ਨਹੀਂ ਜਿੱਤ ਸਕੀਆਂ। ਪ੍ਰੀਮੀਅਰ ਡੈਨੀਅਲ ਸਮਿੱਥ ਨੇ ਅਲਬਰਟਾ ਵਾਸੀਆਂ ਵਲੋਂ ਮਿਲੇ ਬਹੁਮਤ ਵਾਸਤੇ ਧੰਨਵਾਦ ਕੀਤਾ ਹੈ।

Leave a comment