#AMERICA

ਅਮਰੀਕੀ ਸਿੱਖ ਮਰੀਨ ਨੇ ਦਸਤਾਰ ਸਜਾ ਕੇ ਤੇ ਦਾੜ੍ਹੀ ਰੱਖ ਕੇ ਪੂਰੀ ਕੀਤੀ ਮਰੀਨ ਟਰੇਨਿੰਗ

ਵਾਸ਼ਿੰਗਟਨ, 14 ਅਗਸਤ (ਪੰਜਾਬ ਮੇਲ)- ਅਮਰੀਕੀ ਇਤਿਹਾਸ ਵਿਚ ਪਹਿਲੀ ਵਾਰ 21 ਸਾਲਾ ਸਿੱਖ ਮਰੀਨ ਨੇ ਦਸਤਾਰ ਸਜਾ ਕੇ ਅਤੇ ਦਾੜ੍ਹੀ ਰੱਖ ਕੇ ਅਮਰੀਕੀ ਮਰੀਨ ਕੋਰ ਦੀ ਸਿਖਲਾਈ ਪੂਰੀ ਕੀਤੀ ਹੈ। ਵਾਸ਼ਿੰਗਟਨ ਟਾਈਮਜ਼ ਦੀ ਰਿਪੋਰਟ ਅਨੁਸਾਰ ਜਸਕੀਰਤ ਸਿੰਘ ਨੇ ਸਿੱਖ ਧਰਮ ਵਿਚ ਪਵਿੱਤਰ ਮੰਨੇ ਜਾਂਦੇ ਪ੍ਰਤੀਕਾਂ ਦਾ ਤਿਆਗ ਕੀਤੇ ਬਿਨਾਂ ਸਾਨ ਡਿਆਗੋ ਸਥਿਤ ਕੇਂਦਰ ਵਿਚ ਸਫਲਤਾਪੂਰਵਕ ਆਪਣੀ ਸਿਖਲਾਈ ਪੂਰੀ ਕੀਤੀ। ਸੰਘੀ ਅਦਾਲਤ ਨੇ ਇਸ ਸਾਲ ਅਪਰੈਲ ਵਿਚ ਫੌਜ ਵਿਚ ਭਰਤੀ ਹੋਣ ਵਾਲਿਆਂ ਨੂੰ ਧਾਰਮਿਕ ਵਿਸ਼ਵਾਸਾਂ ਨੂੰ ਛੋਟ ਦੇਣ ਦਾ ਹੁਕਮ ਦਿੱਤਾ ਸੀ।

Leave a comment