20.5 C
Sacramento
Friday, June 2, 2023
spot_img

ਅਮਰੀਕੀ ਸਿੱਖ ਆਗੂ ਜੌਨ ਸਿੰਘ ਗਿੱਲ ਦੇ ਪਿਤਾ ਗੁਲਜ਼ਾਰਾ ਸਿੰਘ ਗਿੱਲ ਦੇ ਸੰਸਕਾਰ ‘ਤੇ ਵੱਖ-ਵੱਖ ਸਖਸ਼ੀਅਤਾਂ ਵਲੋਂ ਸਰਧਾਂਜਲੀ

ਸੈਕਰਾਮੈਂਟੋ, 22 ਮਾਰਚ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਉੱਘੇ ਸਿੱਖ ਆਗੂ, ਕਬੱਡੀ ਖੇਡ ਨੂੰ ਪ੍ਰਫੁਲਤ ਕਰਨ ਅਤੇ ਹੋਰ ਸਮਾਜ ਸੇਵੀ ਕੰਮਾਂ ਲਈ ਜਾਣੇ ਜਾਂਦੇ ਜੌਨ ਸਿੰਘ ਗਿੱਲ ਦੇ ਪਿਤਾ ਸ. ਗੁਲਜ਼ਾਰਾ ਸਿੰਘ ਗਿੱਲ ਜੋ ਪਿਛਲੇ ਦਿਨੀਂ ਇਸ ਸੰਸਾਰ ਤੋਂ ਰੁਖਸਤ ਹੋ ਗਏ ਸਨ, ਦਾ ਅੰਤਿਮ ਸੰਸਕਾਰ ਨੌਰਥ ਸੈਕਰਾਮੈਂਟੋ ਫਿਊਨਰਲ ਹੋਮ, ਐਲ ਕਮੀਨੋ ਐਵਨੀਓ ਸੈਕਰਾਮੈਂਟੋ ਵਿਖੇ ਕਰ ਦਿੱਤਾ ਗਿਆ ਤੇ ਅੰਤਿਮ ਅਰਦਾਸ ਤੇ ਸ਼ਬਦ ਕੀਰਤਨ ਗੁਰਦੁਆਰਾ ਸਾਹਿਬ ਸਿੱਖ ਟੈਂਪਲ, ਵੈਸਟ ਸੈਕਰਾਮੈਂਟੋ ਵਿਖੇ ਹੋਇਆ। ਇਸ ਦੁੱਖ ਦੀ ਘੜੀ ਵਿਚ ਸਾਰਾ ਪੰਥਕ ਭਾਈਚਾਰਾ ਸ. ਜੌਹਨ ਸਿੰਘ ਗਿੱਲ ਹੋਰਾਂ ਦੇ ਦੁੱਖ ਵਿਚ ਸ਼ਰੀਕ ਹੋਇਆ।
ਇਸ ਮੌਕੇ ਪਰਿਵਾਰ ਦੇ ਜੀਆਂ ਤੇ ਬੱਚਿਆਂ ਤੋਂ ਇਲਾਵਾ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਨਵੀਨਰ ਡਾ. ਪ੍ਰਿਤਪਾਲ ਸਿੰਘ, ਪ੍ਰਧਾਨ ਸੰਤ ਸਿੰਘ ਹੋਠੀ, ਹਰਮਿੰਦਰ ਸਿੰਘ ਸਮਾਣਾ, ਕੈਨੇਡਾ ਤੋਂ ਹਰਪਾਲ ਸਿੰਘ ਸੰਧੂ, ਮਨਜੀਤ ਸਿੰਘ ਉਪਲ, ਗੁਰਜਤਿੰਦਰ ਸਿੰਘ ਰੰਧਾਵਾ, ਸਿੱਖਸ ਫਾਰ ਜਸਟਿਸ ਤੋਂ ਸੁਖਵਿੰਦਰ ਸਿੰਘ ਥਾਣਾ, ਸੁਰਿੰਦਰ ਸਿੰਘ ਨਿੱਝਰ, ਤੇਜਿੰਦਰ ਸਿੰਘ ਦੁਸਾਂਝ, ਮੇਅਰ ਸੁਖਮਿੰਦਰ ਸਿੰਘ ਧਾਲੀਵਾਲ, ਸੁਰਿੰਦਰ ਸਿੰਘ ਅਟਵਾਲ ਆਦਿ ਨੇ ਬਾਪੂ ਗੁਲਜ਼ਾਰ ਸਿੰਘ ਗਿੱਲ ਨੂੰ ਸ਼ਰਧਾਂਜਲੀ ਭੇਂਟ ਕੀਤੀ। ਸਾਰੇ ਬੁਲਾਰਿਆਂ ਨੇ ਪੰਥ ਪ੍ਰਤੀ ਕੀਤੇ ਕੰਮਾਂ ਅਤੇ ਉਨ੍ਹਾਂ ਵਲੋਂ ਗੁਰੂ ਘਰਾਂ ਅਤੇ ਸਮਾਜਿਕ ਕਾਰਜਾਂ ਤੇ ਕਬੱਡੀ ਖੇਡ ਨੂੰ ਮੁਕਾਮ ‘ਤੇ ਪਹੁੰਚਾਉਣ ਲਈ ਜੌਨ ਸਿੰਘ ਗਿੱਲ ਤੇ ਬਾਪੂ ਗੁਲਜ਼ਾਰ ਸਿੰਘ ਗਿੱਲ ਦੇ ਬਣਦੇ ਰੁਤਬੇ ਦਾ ਜ਼ਿਕਰ ਕੀਤਾ ਗਿਆ। ਬਾਪੂ ਗੁਲਜਾਰ ਸਿੰਘ ਗਿੱਲ ਆਪਣਾ ਸਾਰਾ ਜੀਵਨ ਆਪਣੇ ਬੇਟੇ ਜੌਨ ਸਿੰਘ ਗਿੱਲ ਨਾਲ ਸੈਕਰਾਮੈਂਟੋ ਲਾਗੇ ਸ਼ਹਿਰ ਵੁੱਡਲੈਂਡ ‘ਚ ਹੀ ਰਹੇ। ਸ਼ਹੀਦ ਭਗਤ ਸਿੰਘ ਜ਼ਿਲ੍ਹੇ ਤੇ ਬੰਗਾ ਲਾਗੇ ਪਿੰਡ ਚੱਕ ਬਿਲਗਾ ਵਿਚ ਜਨਮੇ ਗੁਲਜ਼ਾਰਾ ਸਿੰਘ ਗਿੱਲ 1980  ਵਿਚ ਅਮਰੀਕਾ ਆਏ ਅਤੇ ਇਥੇ ਆਪਣੇ ਦੋ ਪੁੱਤਰਾਂ, ਨੂੰਹਾਂ ਅਤੇ 6 ਪੋਤੇ-ਪੋਤਰੀਆਂ ਨਾਲ਼ ਭਰੇ ਪਰਿਵਾਰ ‘ਚ ਰਹਿੰਦੇ ਸਨ। ਇਸ ਅੰਤਿਮ ਸੰਸਕਾਰ ਵਿਚ ਗਿੱਲ ਪਰਿਵਾਰ ਵਲੋਂ ਕੀਤੇ ਸਮਾਜਿਕ ਤੇ ਧਾਰਮਿਕ ਕਾਰਜਾਂ ਕਰਕੇ ਦੂਰੋਂ-ਨੇੜਿਓ ਲੋਕ ਭਾਰੀ ਗਿਣਤੀ ‘ਚ ਸ਼ਾਮਲ ਹੋਏ।

 

Related Articles

Stay Connected

0FansLike
3,794FollowersFollow
20,800SubscribersSubscribe
- Advertisement -spot_img

Latest Articles