15.5 C
Sacramento
Monday, September 25, 2023
spot_img

ਅਮਰੀਕੀ ਸਰਕਾਰ ਵੱਲੋਂ ਗੈਰ ਕਾਨੂੰਨੀ ਤੌਰ ‘ਤੇ ਆਉਣ ਵਾਲੇ ਨਾਗਰਿਕਾਂ ‘ਤੇ ਹੋਈ ਹੋਰ ਵੀ ਸਖਤੀ

ਵਾਸ਼ਿੰਗਟਨ, 7 ਜੂਨ (ਪੰਜਾਬ ਮੇਲ)- ਯੂ.ਐੱਸ. ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਨੇ ਹਰ ਹਫਤੇ ਕੀਤੀਆਂ ਦਰਜਨਾਂ ਉਡਾਣਾਂ ਦੇ ਹਿੱਸੇ ਵਜੋਂ ਬਹੁਤ ਸਾਰੇ ਗੈਰ ਕਾਨੂੰਨੀ ਲੋਕਾਂ ਨੂੰ ਅਮਰੀਕਾ ਵਿਚੋਂ ਬਾਹਰ ਦਾ ਰਸਤਾ ਦਿਖਾਇਆ ਹੈ। ਇਸ ਦੇ ਲਈ ਵਿਸ਼ੇਸ਼ ਉਡਾਣਾਂ ਦਾ ਬੰਦੋਬਸਤ ਕੀਤਾ ਗਿਆ।
ਡਿਪੋਰਟ ਹੋਏ ਨਾਗਿਰਕਾਂ ਵਿਚ ਅਲ ਸਲਵਾਡੋਰ, ਗੁਆਟੇਮਾਲਾ, ਹੈਤੀ ਅਤੇ ਹੋਂਡੂਰਸ ਸਮੇਤ ਕੁੱਝ ਹੋਰ ਦੇਸ਼ਾਂ ਦੇ ਨਾਗਰਿਕਾਂ ਨੂੰ ਵੀ ਆਪਣੇ ਦੇਸ਼ ਵਾਪਸ ਭੇਜਿਆ ਗਿਆ। ਅਮਰੀਕਾ ਦੇ ਮੌਜੂਦਾ ਕਾਨੂੰਨ ਅਨੁਸਾਰ ਗੈਰ ਕਾਨੂੰਨੀ ਤੌਰ ‘ਤੇ ਅਮਰੀਕਾ ਵਿਚ ਦਾਖਲ ਹੋਏ ਵਿਦੇਸ਼ੀ ਨਾਗਰਿਕਾਂ ਨੂੰ ਹੁਣ ਬਾਹਰ ਦਾ ਰਸਤਾ ਦਿਖਾਇਆ ਜਾ ਰਿਹਾ ਹੈ। ਇਹ ਨੀਤੀ ਹੁਣ ਹਰ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕਾਂ ‘ਤੇ ਲਾਗੂ ਹੋਣੀ ਸ਼ੁਰੂ ਹੋ ਗਈ ਹੈ।
ਅਮਰੀਕਾ ਵਿਚ ਗੈਰ ਕਾਨੂੰਨੀ ਦਾਖਲ ਹੋਣ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ ਅਮਰੀਕੀ ਡਿਪਾਰਟਮੈਂਟ ਆਫ ਹੋਮਲੈਂਡ ਸਕਿਓਰਿਟੀ, ਆਈ.ਸੀ.ਈ., ਏਅਰ ਆਪ੍ਰੇਸ਼ਨਜ਼ ਅਤੇ ਹੋਰ ਵਿਭਾਗਾਂ ਵੱਲੋਂ ਗੈਰ ਕਾਨੂੰਨੀ ਵਿਦੇਸ਼ੀਆਂ ਨੂੰ ਡਿਪੋਰਟ ਕਰਨ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ। ਸਾਲ 2022 ਵਿਚ ਇਨਫੋਰਸਮੈਂਟ ਐਂਡ ਰਿਮੂਵਲ ਆਪ੍ਰੇਸ਼ਨਜ਼ ਨੇ ਦੁਨੀਆਂ ਭਰ ਦੇ 150 ਤੋਂ ਵੱਧ ਦੇਸ਼ਾਂ ‘ਚੋਂ ਆਏ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਤੋਂ ਬਾਹਰ ਕੀਤਾ ਹੈ, ਜਿਨ੍ਹਾਂ ਦੀ ਗਿਣਤੀ 72,177 ਦੇ ਕਰੀਬ ਹੈ।
ਈ.ਆਰ.ਓ., ਨਿਆਂ ਵਿਭਾਗ ਦੇ ਇਮੀਗ੍ਰੇਸ਼ਨ ਸਮੀਖਿਆ ਲਈ ਕਾਰਜਕਾਰੀ ਦਫ਼ਤਰ ਦੇ ਨਾਲ ਇਮੀਗ੍ਰੇਸ਼ਨ ਜੱਜਾਂ ਦੇ ਆਦੇਸ਼ਾਂ ਸਮੇਤ, ਅਮਰੀਕਾ ਵਿਚ ਰਹਿਣ ਲਈ ਕਾਨੂੰਨੀ ਆਧਾਰ ਤੋਂ ਬਿਨਾਂ ਵਿਅਕਤੀਆਂ ਨੂੰ ਹਟਾਉਣ ਦਾ ਸੰਚਾਲਨ ਕਰਦਾ ਹੈ। ਹਟਾਉਣ ਦੀ ਕਾਰਵਾਈ ਵਿਚ ਰੱਖੇ ਗਏ ਗੈਰ-ਨਾਗਰਿਕਾਂ ਨੂੰ ਇਮੀਗ੍ਰੇਸ਼ਨ ਅਦਾਲਤਾਂ ਵਿਚ ਇਮੀਗ੍ਰੇਸ਼ਨ ਜੱਜਾਂ ਤੋਂ ਉਨ੍ਹਾਂ ਦੀ ਬਣਦੀ ਪ੍ਰਕਿਰਿਆ ਪ੍ਰਾਪਤ ਹੁੰਦੀ ਹੈ, ਜੋ ਕਿ ਈ.ਓ.ਆਈ.ਆਰ. ਦੁਆਰਾ ਕੰਟਰੋਲ ਕੀਤੀਆਂ ਜਾਂਦੀਆਂ ਹਨ। ਸੰਚਾਲਨ ਸੁਰੱਖਿਆ ਕਾਰਨਾਂ ਕਰਕੇ, ਆਈ.ਸੀ.ਈ. ਭਵਿੱਖ ਜਾਂ ਲੰਬਿਤ ਆਵਾਜਾਈ ਕਾਰਜਾਂ ਦੀ ਪੁਸ਼ਟੀ ਜਾਂ ਚਰਚਾ ਨਹੀਂ ਕਰਦਾ ਹੈ।
ਜ਼ਿਕਰਯੋਗ ਹੈ ਕਿ ਅਮਰੀਕੀ ਸਰਕਾਰ ਵੱਲੋਂ ਹੁਣ ਬਾਰਡਰ ‘ਤੇ ਕਾਫੀ ਸਖਤੀ ਦੇਖਣ ਨੂੰ ਮਿਲ ਰਹੀ ਹੈ, ਜਿਸ ਕਰਕੇ ਸਰਕਾਰ ਵੱਲੋਂ ਇਹ ਵਿਸ਼ੇਸ਼ ਕਦਮ ਉਠਾਏ ਗਏ ਹਨ।

Related Articles

Stay Connected

0FansLike
3,870FollowersFollow
21,200SubscribersSubscribe
- Advertisement -spot_img

Latest Articles