#AMERICA

ਅਮਰੀਕੀ ਵਿਦੇਸ਼ ਵਿਭਾਗ ਵੱਲੋਂ ਨਿਊਜਰਸੀ ਦੇ ਸਿੱਖ ਮੇਅਰ ਨੂੰ ਸੌਂਪੀ ਅਹਿਮ ਜ਼ਿੰਮੇਵਾਰੀ

– ਗਲੋਬਲ ਚੁਣੌਤੀਆਂ ਦੇ ਨਾਲ ਨਜਿੱਠਣ ਲਈ ਕੀਤਾ ਨਿਯੁਕਤ
ਨਿਊਜਰਸੀ, 24 ਅਕਤੂਬਰ (ਰਾਜ ਗੋਗਨਾ/ਪੰਜਾਬ ਮੇਲ)- ਨਿਊਜਰਸੀ ਦੇ ਸ਼ਹਿਰ ਹੋਬੋਕੇਨ ਦੇ ਪਹਿਲੇ ਸਿੱਖ ਮੇਅਰ ਰਵੀ ਭੱਲਾ ਨੂੰ ਅਮਰੀਕੀ ਵਿਦੇਸ਼ ਵਿਭਾਗ ਨੇ ਗਲੋਬਲ ਚੁਣੌਤੀਆਂ ਦੇ ਨਾਲ ਨਜਿੱਠਣ ਲਈ ਚੁਣਿਆ ਹੈ। ਦੇਸ਼ ਭਰ ਤੋਂ ਚੁਣੇ ਗਏ 22 ਅਧਿਕਾਰੀਆਂ ਵਿਚੋਂ ਉਹ ਭਾਰਤੀ ਮੂਲ ਦੇ ਪਹਿਲੇ ਸਿੱਖ ਹਨ। ਜਾਰੀ ਕੀਤੀ ਗਈ ਤਾਜ਼ਾ ਅਪਡੇਟ ‘ਚ ਦੱਸਿਆ ਗਿਆ ਕਿ ਨਿਊਜਰਸੀ ਸੂਬੇ ਦੇ ਸ਼ਹਿਰ ਹੋਬੋਕੇਨ, ਨਿਊਜਰਸੀ ਰਾਜ ਦੇ ਪਹਿਲੇ ਸਿੱਖ ਮੇਅਰ ਰਵੀ ਭੱਲਾ ਸਥਾਨਕ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੀਆਂ ”ਗਲੋਬਲ ਚੁਣੌਤੀਆਂ”’ ਨੂੰ ਹੱਲ ਕਰਨ ਲਈ ਅਮਰੀਕੀ ਵਿਦੇਸ਼ ਵਿਭਾਗ ਦੁਆਰਾ ਸਥਾਨਕ ਨੇਤਾਵਾਂ ਦੀ ਸ਼ੁਰੂਆਤੀ ਅਸੈਂਬਲੀ ਲਈ ਚੁਣੇ ਗਏ ਹਨ।
ਮੇਅਰ ਰਵੀ ਭੱਲਾ ਦੀ ਜਨਤਾ ਪ੍ਰਤੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ। ਉਹ ਅਸੈਂਬਲੀ ਸਥਾਨਕ ਭਾਈਚਾਰਿਆਂ ਨੂੰ ਪ੍ਰਭਾਵਿਤ ਕਰਨ ਵਾਲੇ ਵਿਸ਼ਵਵਿਆਪੀ ਮਾਮਲਿਆਂ ਜਿਵੇਂ ਕਿ ਜਲਵਾਯੂ ਤਬਦੀਲੀ, ਜਨਤਕ ਸਿਹਤ, ਵਿਦੇਸ਼ੀ ਨਿਵੇਸ਼ ਅਤੇ ਆਰਥਿਕ ਵਿਕਾਸ ਨੂੰ ਦੇਖਣਗੇ। ਆਪਣੇ ਛੋਟੇ ਜਿਹੇ ਸੰਬੋਧਨ ਵਿਚ ਸਿੱਖ ਮੇਅਰ ਭੱਲਾ ਨੇ ਕਿਹਾ, ”ਮੈਂ ਰਾਜਦੂਤ ਨੀਨਾ ਹੈਚੀਗਿਅਨ ਅਤੇ ਅਮਰੀਕੀ ਵਿਦੇਸ਼ ਵਿਭਾਗ ਅਤੇ ਸਥਾਨਕ ਨੇਤਾਵਾਂ ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਇਸ ਉਦਘਾਟਨੀ ਸਮਾਰੋਹ ਵਿਚ ਮੈਨੂੰ ਇਹ ਅਹਿਮ ਜ਼ਿੰਮੇਵਾਰੀ ਸੌਂਪੀ ਹੈ। ਮੈਂ ਤਹਿ ਦਿਲੋਂ ਸ਼ੁੱਕਰਗੁਜ਼ਾਰ ਹਾਂ ਅਤੇ ਇਹ ਅਹਿਮ ਭੂਮਿਕਾ ਲਗਨ ਅਤੇ ਇਮਾਨਦਾਰੀ ਦੇ ਨਾਲ ਨਿਭਾਵਾਂਗਾ।
ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਭਰ ਵਿਚ ਵਿਭਿੰਨ ਸ਼ਹਿਰਾਂ ਅਤੇ ਰਾਜਾਂ ਦੇ ਨੇਤਾਵਾਂ ਨਾਲ ਸਹਿਯੋਗ ਕਰਨਾ ਮੇਰੇ ਲਈ ਇਹ ਇੱਕ ਬਹੁਤ ਵੱਡਾ ਸਨਮਾਨ ਹੈ। ਅਸੀਂ ਨਵੀਨਤਾਕਾਰੀ ਨੀਤੀਆਂ ਬਣਾਉਣ ਵਿਚ ਮਦਦ ਕਰਨਾ ਜਾਰੀ ਰੱਖਾਂਗੇ, ਜੋ ਵਿਸ਼ਵਵਿਆਪੀ ਚੁਣੌਤੀਆਂ ਨੂੰ ਸਿੱਧੇ ਤੌਰ ‘ਤੇ ਸੰਬੋਧਿਤ ਕਰਦੀਆਂ ਹਨ। ਇਨ੍ਹਾਂ ਚੁਣੌਤੀਆਂ ਦਾ ਹੋਬੋਕੇਨ ਸਿਟੀ ਦਾ ਭਾਈਚਾਰਾ, ਹੋਰ ਬਹੁਤ ਸਾਰੇ ਲੋਕ ਹਰ ਰੋਜ਼ ਸਾਹਮਣਾ ਕਰਦੇ ਹਨ। ਇਨ੍ਹਾਂ ਚੁਣੌਤੀਆਂ ਵਿਚ ਜਲਵਾਯੂ ਪਰਿਵਰਤਨ ਦੇ ਵਧਦੇ ਪ੍ਰਭਾਵ ਵੀ ਸ਼ਾਮਿਲ ਹਨ।

Leave a comment