ਵੈਨਕੂਵਰ, 11 ਮਾਰਚ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਆਪਣੀ ਪਤਨੀ ਸਮੇਤ ਦੋ ਰੋਜ਼ਾ ਕੈਨੇਡਾ ਦੌਰੇ ‘ਤੇ ਜਾ ਰਹੇ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੱਸਿਆ ਕਿ ਬਾਇਡਨ 23 ਤੇ 24 ਮਾਰਚ ਨੂੰ ਇੱਥੇ ਹੋਣਗੇ ਅਤੇ ਉਹ ਓਟਾਵਾ ‘ਚ ਕੈਨੇਡੀਅਨ ਸੰਸਦ ਨੂੰ ਸੰਬੋਧਨ ਕਰਨਗੇ। ਬੇਸ਼ੱਕ ਪ੍ਰਧਾਨ ਮੰਤਰੀ ਵੱਲੋਂ ਦੌਰੇ ਨੂੰ ਸਦਭਾਵਨਾ ਦੌਰਾ ਕਿਹਾ ਗਿਆ ਪਰ ਸਿਆਸੀ ਮਾਹਿਰ ਇਸ ਨੂੰ ਚੀਨ, ਰੂਸ ਤੇ ਯੂਕਰੇਨ ਮਸਲਿਆਂ ਨਾਲ ਜੋੜ ਕੇ ਦੇਖ ਰਹੇ ਹਨ। ਮੰਨਿਆ ਇਹ ਵੀ ਜਾ ਰਿਹਾ ਹੈ ਕਿ ਦੋਵੇਂ ਨੇਤਾ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ‘ਤੇ ਵਿਚਾਰ ਕਰ ਕੇ ਉਸ ਦਾ ਹੱਲ ਤਲਾਸ਼ਣਗੇ।