ਸੈਕਰਾਮੈਂਟੋ, 16 ਮਾਰਚ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਵਿਸਕਾਨਸਿਨ ਮੈਡੀਸਨ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਤੇ ਹੋਰ ਸਟਾਫ਼ ਨੂੰ ਈ ਮੇਲ ਰਾਹੀਂ ਧਮਕਾਉਣ ਦੇ ਦੋਸ਼ ਵਿਚ ਭਾਰਤੀ ਮੂਲ ਦੇ ਯੂਨੀਵਰਿਸਟੀ ਦੇ ਸਾਬਕਾ ਵਿਦਿਆਰਥੀ ਅਰਵਿਨ ਰਾਜ ਮਾਥਰ (32) ਨੂੰ ਗ੍ਰਿਫ਼ਤਾਰ ਕਰਨ ਦੀ ਖ਼ਬਰ ਹੈ। ਮੀਡੀਆ ਰਿਪੋਰਟ ਅਨੁਸਾਰ ਮਾਥਰ ਨੇ ਕਿਸੇ ਮੁੱਦੇ ਨੂੰ ਲੈ ਕੇ ਭੇਜੀ ਈ ਮੇਲ ਵਿਚ ਯੂਨੀਵਰਸਿਟੀ ਸਟਾਫ਼ ਦੇ ਬੱਚਿਆਂ ਦੀ ਹੱਤਿਆ ਕਰਨ ਦੀ ਧਮਕੀ ਦਿੱਤੀ ਹੈ। ਗਰਾਸ ਲੇਕ (ਜੈਕਸਨ ਕਾਊਂਟੀ) ਵਿਚ ਰਹਿੰਦੇ ਮਾਥਰ ਨੂੰ ਡੈਟਰਾਇਟ ਮੈਟਰੋਪੋਲੀਟਨ ਏਅਰਪੋਰਟ ‘ਤੇ ਬੀਤੇ ਦਿਨ ਗ੍ਰਿਫ਼ਤਾਰ ਕੀਤਾ ਹੈ। ਫਿਲਹਾਲ ਉਸ ਨੂੰ ਆਰਜੀ ਤੌਰ ‘ਤੇ ਸੇਂਟ ਕਲੇਰ ਕਾਊਂਟੀ ਜੇਲ ਵਿਚ ਰੱਖਿਆ ਗਿਆ ਹੈ।