#AMERICA

ਅਮਰੀਕੀ ਬਾਰਡਰ ਪੈਟਰੋਲ ਏਜੰਟਾਂ ਵੱਲੋਂ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਬਰਾਮਦ

ਟੈਕਸਾਸ, 19 ਸਤੰਬਰ (ਪੰਜਾਬ ਮੇਲ)- ਅਮਰੀਕੀ ਬਾਰਡਰ ਪੈਟਰੋਲ ਏਜੰਟਾਂ ਨੇ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਬੀਤੇ ਦਿਨੀਂ ਲਾਰੇਡੋ ਟੈਕਸਾਸ ਵਿਖੇ ਯੂ.ਐੱਸ. ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਦੇ ਅਫ਼ਸਰਾਂ ਨੇ ਵਰਲਡ ਟ੍ਰੇਡ ਬ੍ਰਿਜ ਵਿਖੇ ਚੈਕਿੰਗ ਦੇ ਦੌਰਾਨ 4,466 ਪੌਂਡ ਮਾਰਿਜੁਆਨਾ (ਭੰਗ) ਦੇ ਪੈਕੇਜ ਜ਼ਬਤ ਕੀਤੇ।
ਫੀਲਡ ਅਫਸਰਾਂ ਨੇ ਚੈਕਿੰਗ ਆਪਰੇਸ਼ਨ ਦੌਰਾਨ ਜਦੋਂ ਇਕ ਟਰੈਕਟਰ ਟ੍ਰੇਲਰ ਰੋਕਿਆ ਅਤੇ ਉਸ ਦੀ ਜਾਂਚ ਸ਼ੁਰੂ ਕੀਤੀ ਤਾਂ ਉਸ ਵਿਚੋਂ 4,466 ਪੌਂਡ ਤੋਂ ਵੱਧ ਦੀ ਮਾਰਿਜੁਆਨਾ (ਭੰਗ) ਬਰਾਮਦ ਕੀਤੀ ਗਈ। ਨਿਰੀਖਣ ਦੌਰਾਨ ਸੀ.ਬੀ.ਪੀ. ਅਧਿਕਾਰੀਆਂ ਨੂੰ ਟਰੈਕਟਰ ਟ੍ਰੇਲਰ ਵਿਚ ਕੁੱਲ 4,466 ਪੌਂਡ ਦੀ ਕਥਿਤ ਭੰਗ ਦੇ 177 ਬੰਦ ਸੀਲ ਪੈਕੇਜ ਮਿਲੇ। ਯੂ.ਐੱਸ. ਕਸਟਮਜ਼ ਬਾਰਡਰ ਪ੍ਰੋਟੈਕਸ਼ਨ ਅਨੁਸਾਰ ਇਹ ਨਸ਼ੀਲੇ ਪਦਾਰਥ ਦੀ ਅੰਦਾਜ਼ਨ ਕੀਮਤ 9,904,204 ਡਾਲਰ ਦੇ ਕਰੀਬ ਬਣਦੀ ਹੈ।

Leave a comment