#AMERICA

ਅਮਰੀਕੀ ਪੱਤਰਕਾਰਾਂ ਵੱਲੋਂ ਗਾਜ਼ਾ ‘ਚ ਜੰਗਬੰਦੀ ਲਈ ਪ੍ਰਦਰਸ਼ਨ

ਨਿਊਯਾਰਕ, 10 ਨਵੰਬਰ (ਪੰਜਾਬ ਮੇਲ)- ਫਲਸਤੀਨੀ ਸਮਰਥਕਾਂ ਨੇ ਨਿਊਯਾਰਕ ਵਿਚ ‘ਦਿ ਨਿਊਯਾਰਕ ਟਾਈਮਜ਼’ ਦੇ ਦਫ਼ਤਰ ਦੀ ਲਾਬੀ ਵਿਚ ਪ੍ਰਦਰਸ਼ਨ ਕਰਦਿਆਂ ਗਾਜ਼ਾ ਵਿਚ ਤੁਰੰਤ ਜੰਗਬੰਦੀ ਦੀ ਮੰਗ ਕੀਤੀ ਅਤੇ ਇਜ਼ਰਾਈਲ-ਹਮਾਸ ਜੰਗ ਦੀ ਕਵਰੇਜ ਕਰਦੇ ਹੋਏ ਨਿਰਪੱਖ ਖ਼ਬਰਾਂ ਨਾ ਦਿਖਾਉਣ ਦਾ ਦੋਸ਼ ਲਾਇਆ। ਸੈਂਕੜੇ ਪ੍ਰਦਰਸ਼ਨਕਾਰੀ ਮੀਡੀਆ ਸੰਗਠਨ ਦੇ ਮੈਨਹੱਟਨ ਦਫਤਰ ਵਿਖੇ ਇਕੱਠੇ ਹੋਏ। ਇਨ੍ਹਾਂ ਵਿਚੋਂ ਕਈ ਲੋਕ ਇਮਾਰਤ ਦੇ ਵਿਹੜੇ ਵਿਚ ਆ ਗਏ ਅਤੇ ਇੱਕ ਘੰਟੇ ਤੋਂ ਵੱਧ ਸਮਾਂ ਧਰਨਾ ਦਿੱਤਾ। ਇਸ ਪ੍ਰਦਰਸ਼ਨ ਦੀ ਅਗਵਾਈ ‘ਰਾਈਟਰਜ਼ ਬਲਾਕ’ ਨਾਂ ਦੇ ਮੀਡੀਆ ਕਰਮੀਆਂ ਦੇ ਸਮੂਹ ਨੇ ਕੀਤੀ। ਪ੍ਰਦਰਸ਼ਨਕਾਰੀਆਂ ਨੇ ਗਾਜ਼ਾ ਵਿਚ ਮਾਰੇ ਗਏ ਹਜ਼ਾਰਾਂ ਫਲਸਤੀਨੀਆਂ ਦਾ ਹਵਾਲਾ ਦਿੱਤਾ, ਜਿਸ ਵਿਚ ਘੱਟੋ-ਘੱਟ 36 ਪੱਤਰਕਾਰ ਵੀ ਸ਼ਾਮਲ ਸਨ।