#AMERICA

ਅਮਰੀਕੀ ਨਿਆਂ ਵਿਭਾਗ ਵੱਲੋਂ ਟਰੰਪ ਖਿਲਾਫ ਅਪਰਾਧਿਕ ਮੁਕੱਦਮੇ ਨੂੰ ਮੁਲਤਵੀ ਕਰਨ ਦੀ ਬੇਨਤੀ

-ਮੁਕੱਦਮੇ ਦੀ ਸੁਣਵਾਈ ਲਈ 11 ਦਸੰਬਰ ਤੈਅ ਕਰਨ ਦੀ ਕੀਤੀ ਅਪੀਲ
ਵਾਸ਼ਿੰਗਟਨ, 26 ਜੂਨ (ਪੰਜਾਬ ਮੇਲ)- ਅਮਰੀਕਾ ਦੇ ਨਿਆਂ ਵਿਭਾਗ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਖਿਲਾਫ ਗੁਪਤ ਦਸਤਾਵੇਜ਼ ਰੱਖਣ ਦੇ ਮਾਮਲੇ ‘ਚ ਅਪਰਾਧਿਕ ਮੁਕੱਦਮੇ ਨੂੰ ਮੁਲਤਵੀ ਕਰਨ ਦੀ ਬੇਨਤੀ ਕੀਤੀ ਹੈ। ਜ਼ਿਲ੍ਹਾ ਜੱਜ ਏਲੀਨ ਕੈਨਨ ਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਮਾਮਲੇ ਦੀ ਸੁਣਵਾਈ 14 ਅਗਸਤ ਨੂੰ ਤੈਅ ਕੀਤੀ ਸੀ। ਟਰੰਪ ਨੂੰ ਨਿਆਂ ਵਿਭਾਗ ਦੀਆਂ ਕਲਾਸੀਫਾਈਡ ਦਸਤਾਵੇਜ਼ਾਂ ਨੂੰ ਇਕੱਠਾ ਕਰਨ ਅਤੇ ਮੁੜ ਪ੍ਰਾਪਤ ਕਰਨ ਦੀਆਂ ਕੋਸ਼ਿਸ਼ਾਂ ਵਿਚ ਰੁਕਾਵਟ ਪਾਉਣ ਦੇ 37 ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਵਿਸ਼ੇਸ਼ ਵਕੀਲ ਜੈਕ ਸਮਿਥ ਦੀ ਟੀਮ ਸਮੇਤ ਸਰਕਾਰੀ ਵਕੀਲਾਂ ਨੇ ਜਸਟਿਸ ਕੈਨਨ ਨੂੰ 11 ਦਸੰਬਰ ਲਈ ਮੁਕੱਦਮੇ ਦੀ ਤਰੀਕ ਤੈਅ ਕਰਨ ਦੀ ਅਪੀਲ ਕੀਤੀ। ਉਸ ਨੇ ਕਿਹਾ ਕਿ ਸੁਣਵਾਈ ਨੂੰ ਮੁਲਤਵੀ ਕਰਨਾ ਜ਼ਰੂਰੀ ਸੀ ਕਿਉਂਕਿ ਇਸ ਮਾਮਲੇ ਵਿਚ ਕਲਾਸੀਫਾਈਡ ਦਸਤਾਵੇਜ਼ ਸ਼ਾਮਲ ਸਨ ਅਤੇ ਟਰੰਪ ਦੇ ਵਕੀਲਾਂ ਨੂੰ ਸੁਰੱਖਿਆ ਮਨਜ਼ੂਰੀ ਦੀ ਲੋੜ ਹੋਵੇਗੀ, ਜੋ ਪ੍ਰਕਿਰਿਆ ਅਧੀਨ ਹੈ। ਨਿਆਂ ਵਿਭਾਗ ਨੇ ਇਸ ਹਫਤੇ ਕਿਹਾ ਕਿ ਉਸ ਨੇ ਟਰੰਪ ਦੀ ਕਾਨੂੰਨੀ ਟੀਮ ਨਾਲ ਮਾਮਲੇ ਨਾਲ ਸਬੰਧਤ ਸਬੂਤ ਸਾਂਝੇ ਕਰਨੇ ਸ਼ੁਰੂ ਕਰ ਦਿੱਤੇ ਹਨ।
ਹਾਲਾਂਕਿ ਸ਼ੁੱਕਰਵਾਰ ਨੂੰ ਦਾਇਰ ਅਪੀਲ ‘ਚ ਵਿਭਾਗ ਨੇ ਕਿਹਾ, ”ਸਰਕਾਰ ਨੇ ਟਰੰਪ ਨਾਲ ਸਬੂਤ ਸਾਂਝੇ ਕਰਨ ਦੀ ਤਿਆਰੀ ਦਿਖਾਈ ਹੈ ਪਰ ਬਚਾਅ ਧਿਰ ਦੇ ਵਕੀਲਾਂ ਨੂੰ ਸਬੂਤਾਂ ਨੂੰ ਦੇਖਣ, ਇਨ੍ਹਾਂ ਦੀ ਸਮੀਖਿਆ ਕਰਨ, ਅਦਾਲਤ ਦੇ ਸਾਹਮਣੇ ਦਲੀਲਾਂ ਪੇਸ਼ ਕਰਨ ਸਬੰਧੀ ਫੈਸਲਾ ਲੈਣ ਅਤੇ ਸਰਕਾਰ ਨੂੰ ਉਪਰੋਕਤ ਬੇਨਤੀਆਂ ‘ਤੇ ਵਿਚਾਰ ਕਰਨ ਲਈ ਸੁਣਵਾਈ ਮੁਲਤਵੀ ਕਰਨਾ ਜ਼ਰੂਰੀ ਹੈ।

Leave a comment