#AMERICA

ਅਮਰੀਕੀ ਜਿਊਰੀ ਵੱਲੋਂ ਕਾਲੇ ਵਿਅਕਤੀ ਦੀ ਮੌਤ ਦੇ ਮਾਮਲੇ ਵਿਚ ਇਕ ਪੁਲਿਸ ਅਫਸਰ ਦੋਸ਼ੀ ਕਰਾਰ ਤੇ ਇਕ ਨੂੰ ਕੀਤਾ ਬਰੀ

ਸੈਕਰਾਮੈਂਟੋ,ਕੈਲੀਫੋਰਨੀਆ, 15 ਅਕਤੂਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਇਕ ਜਿਊਰੀ ਵੱਲੋਂ 2019 ਵਿਚ ਈਲਿਜਾਹ ਮੈਕਲੇਨ ਨਾਮੀ ਇਕ ਕਾਲੇ ਵਿਅਕਤੀ ਦੀ ਹੋਈ ਮੌਤ ਦੇ ਮਾਮਲੇ ਵਿਚ ਕੋਲੋਰਾਡੋ ਦੇ ਇਕ ਪੁਲਿਸ ਅਫਸਰ ਨੂੰ ਦੋਸ਼ੀ ਕਰਾਰ ਦੇਣ ਤੇ ਇਕ ਨੂੰ ਬਰੀ ਕਰ ਦੇਣ ਦੀ ਖਬਰ ਹੈ। ਕੈਟਾਮਾਈਨ ਦਾ ਟੀਕਾ ਲਾਉਣ ਉਪਰੰਤ ਮੈਕਲੇਨ ਦੀ ਮੌਤ ਹੋ ਗਈ ਸੀ। 12 ਮੈਂਬਰੀ ਜਿਊਰੀ ਨੇ ਆਊਰੋਰਾ ਪੁਲਿਸ ਅਫਸਰ ਰੈਂਡੀ ਰੋਏਡੇਮਾ (41) ਨੂੰ ਅਪਰਾਧਕ ਲਾਪਰਵਾਹੀ ਵਰਤਣ ਤੇ ਤੀਸਰਾ ਦਰਜਾ ਹਮਲੇ ਦੇ ਦੋਸ਼ਾਂ ਤਹਿਤ ਦੋਸ਼ੀ ਕਰਾਰ ਦਿੱਤਾ ਗਿਆ ਜਦ ਕਿ ਸਾਬਕਾ ਪੁਲਿਸ ਅਫਸਰ ਜੈਸਨ ਰੋਸਨਬਲਾਟ (34) ਜਿਸ ਨੂੰ 2020 ਵਿਚ ਬਰਖਾਸਤ ਕਰ ਦਿੱਤਾ ਗਿਆ ਸੀ, ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ। ਰੋਏਡੇਮਾ ਨੇ ਫੈਸਲਾ ਸੁਣਨ ਉਪਰੰਤ ਆਪਣਾ ਸਿਰ ਝੁਕਾ ਲਿਆ । ਮੈਕਲੇਨ ਦੀ ਮਾਂ ਸ਼ਹੇਨੀਨ ਮੈਕਲੇਨ ਨੇ ਫੈਸਲੇ ਉਪਰ ਨਿਰਾਸ਼ਤਾ ਪ੍ਰਗਟਾਈ ਹੈ। ਉਸ ਨੇ ਅਦਾਲਤ ਤੋਂ ਬਾਹਰ ਜਾਣ ਸਮੇ ਕਿਹਾ ‘ ਇਹ ਵੰਡਿਆ ਹੋਇਆ ਅਮਰੀਕਾ ਹੈ ਤੇ ਇਸ ਮਾਮਲੇ ਵਿਚ ਵੀ ਅਜਿਹਾ ਹੀ ਹੋਇਆ ਹੈ।”

Leave a comment