#AMERICA

ਅਮਰੀਕੀ ਕਰਮਚਾਰੀ ਇਜ਼ਰਾਈਲ-ਹਮਾਸ ਜੰਗ ਸਬੰਧੀ ਨੀਤੀ ਦੇ ਵਿਰੋਧ ‘ਚ ਬਾਇਡਨ ਖ਼ਿਲਾਫ਼ ਨਿਤਰੇ

ਵਾਸ਼ਿੰਗਟਨ, 21 ਨਵੰਬਰ (ਪੰਜਾਬ ਮੇਲ) – ਅਮਰੀਕੀ ਵਿਦੇਸ਼ ਵਿਭਾਗ ਤੋਂ ਲੈ ਕੇ ਪੁਲਾੜ ਏਜੰਸੀ ‘ਨਾਸਾ’ ਤੱਕ ‘ਚ ਕੰਮ ਕਰਦੇ ਫੈੱਡਰਲ ਕਰਮਚਾਰੀ ਚਿੱਠੀਆਂ ਵੰਡ ਕੇ ਮੰਗ ਕਰ ਰਹੇ ਹਨ ਕਿ ਰਾਸ਼ਟਰਪਤੀ ਜੋਅ ਬਾਇਡਨ ਇਜ਼ਰਾਈਲ-ਹਮਾਸ ਜੰਗ ਵਿਚ ਜੰਗਬੰਦੀ ਲਈ ਦਬਾਅ ਪਾਉਣ।
ਫਿਲਸਤੀਨੀ ਨਾਗਰਿਕਾਂ ਦੀਆਂ ਮੌਤਾਂ ਦੀ ਗਿਣਤੀ ਵਧਣ ਕਾਰਨ ਸੰਸਦ ਦੇ ਕਰਮਚਾਰੀ ਇਸ ਮਾਮਲੇ ਵਿਚ ਸੰਸਦ ਮੈਂਬਰਾਂ ਦੀ ਚੁੱਪ ਦੀ ਨਿੰਦਾ ਕਰਦੇ ਹੋਏ ਕੈਪੀਟਲ (ਸੰਸਦ ਭਵਨ) ਦੇ ਸਾਹਮਣੇ ਮਾਈਕ੍ਰੋਫੋਨ ਲੈ ਕੇ ਸੰਸਦ ਮੈਂਬਰਾਂ ਦੀ ਚੁੱਪੀ ਦੀ ਨਿੰਦਾ ਕਰ ਰਹੇ ਹਨ। ਜਿਵੇਂ-ਜਿਵੇਂ ਗਾਜ਼ਾ ਵਿਚ ਨਾਗਰਿਕਾਂ ਦੀਆਂ ਮੌਤਾਂ ਦੀ ਗਿਣਤੀ ਵੱਧ ਰਹੀ ਹੈ, ਬਾਇਡਨ ਅਤੇ ਕਾਂਗਰਸ ਨੂੰ ਇਜ਼ਰਾਈਲ ਦੇ ਹਮਲੇ ਲਈ ਉਨ੍ਹਾਂ ਦੇ ਸਮਰਥਨ ਨੂੰ ਲੈ ਕੇ ਘਰੇਲੂ ਪੱਧਰ ‘ਤੇ ਅਸਾਧਾਰਨ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸੈਂਕੜੇ ਪ੍ਰਸ਼ਾਸਨਿਕ ਅਤੇ ਸੰਸਦੀ ਕਰਮਚਾਰੀ ਗਾਜ਼ਾ ਵਿਚ ਜੰਗਬੰਦੀ ਦੇ ਸਬੰਧ ਵਿਚ ਖੁੱਲ੍ਹੇ ਪੱਤਰਾਂ ‘ਤੇ ਦਸਤਖਤ ਕਰ ਰਹੇ ਹਨ ਅਤੇ ਪੱਤਰਕਾਰਾਂ ਨਾਲ ਗੱਲਬਾਤ ਵਿਚ ਆਪਣੀਆਂ ਭਾਵਨਾਵਾਂ ਸਾਂਝੀਆਂ ਕਰ ਰਹੇ ਹਨ।