13.2 C
Sacramento
Thursday, June 1, 2023
spot_img

ਅਮਰੀਕੀ ਅਦਾਲਤ ਵੱਲੋਂ ਗਰਭਪਾਤ ਲਈ ‘ਮਿਫੇਪ੍ਰਿਸਟੋਨ’ ਦੀ ਵਰਤੋਂ ‘ਤੇ ਲਾਈ ਪਾਬੰਦੀ ‘ਤੇ ਰੋਕ

ਵਾਸ਼ਿੰਗਟਨ, 22 ਅਪ੍ਰੈਲ (ਪੰਜਾਬ ਮੇਲ)- ਅਮਰੀਕੀ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਇਕ ਮਹੱਤਵਪੂਰਨ ਫੈਸਲੇ ਵਿਚ ਗਰਭਪਾਤ ਲਈ ਇਸਤੇਮਾਲ ਹੋਣ ਵਾਲੀ ਦਵਾਈ ‘ਮਿਫੇਪ੍ਰਿਸਟੋਨ’ ‘ਤੇ ਪਾਬੰਦੀ ਲਗਾਉਣ ਵਾਲੇ ਹੇਠਲੀ ਅਦਾਲਤ ਦੇ ਹੁਕਮ ‘ਤੇ ਰੋਕ ਲਗਾ ਦਿੱਤੀ। ਸੁਪਰੀਮ ਕੋਰਟ ਦੇ ਜੱਜਾਂ ਨੇ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ਅਤੇ ‘ਮਿਫੇਪ੍ਰਿਸਟੋਨ’ ਦੀ ਦਵਾਈ ਨਿਰਮਾਤਾ ਨਿਊਯਾਰਕ ਸਥਿਤ ਡਾਂਕੋ ਲੈਬੋਰੇਟਰੀਜ਼ ਦੀਆਂ ਐਮਰਜੈਂਸੀ ਬੇਨਤੀਆਂ ਨੂੰ ਮਨਜ਼ੂਰੀ ਕਰ ਲਿਆ। ਉਨ੍ਹਾਂ ਨੇ ਹੇਠਲੀ ਅਦਾਲਤ ਦੇ ਉਸ ਫੈਸਲੇ ਵਿਰੁੱਧ ਅਪੀਲ ਕੀਤੀ ਸੀ, ਜਿਸ ਵਿਚ ‘ਮਿਫੇਪ੍ਰਿਸਟੋਨ’ ਨੂੰ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਵੱਲੋਂ ਦਿੱਤੀ ਮਨਜ਼ੂਰੀ ਨੂੰ ਰੱਦ ਕਰ ਦਿੱਤਾ ਗਿਆ ਸੀ।
ਅਮਰੀਕਾ ਵਿਚ 2000 ਤੋਂ ਇਸ ਦਵਾਈ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਅਤੇ 50 ਲੱਖ ਤੋਂ ਵੱਧ ਔਰਤਾਂ ਇਸਦੀ ਵਰਤੋਂ ਕਰ ਚੁੱਕੀਆਂ ਹਨ। ‘ਮਿਫੇਪ੍ਰਿਸਟੋਨ’ ਨੂੰ ਮਿਸੋਪ੍ਰੋਸਟੋਲ ਨਾਂ ਦੀ ਇਕ ਹੋਰ ਦਵਾਈ ਨਾਲ ਲਿਆ ਜਾਂਦਾ ਹੈ ਅਤੇ ਅਮਰੀਕਾ ਵਿਚ ਅੱਧੇ ਤੋਂ ਵੱਧ ਗਰਭਪਾਤ ਇਸ ਦਵਾਈ ਨਾਲ ਕੀਤੇ ਜਾਂਦੇ ਹਨ। ਸੁਪਰੀਮ ਕੋਰਟ ਦੇ ਸ਼ੁੱਕਰਵਾਰ ਦੇ ਹੁਕਮ ਨਾਲ ‘ਮਿਫੇਪ੍ਰਿਸਟੋਨ’ ਦੀ ਵਰਤੋਂ ‘ਤੇ ਘੱਟੋ-ਘੱਟ ਅਗਲੇ ਸਾਲ ਤੱਕ ਕੋਈ ਰੋਕ ਨਹੀਂ ਰਹੇਗੀ, ਜਦੋਂ ਤੱਕ ਇਸ ਵਿਰੁੱਧ ਅਪੀਲਾਂ ਦਾ ਫੈਸਲਾ ਨਹੀਂ ਹੋ ਜਾਂਦਾ। ਇਸ ਫੈਸਲੇ ਖਿਲਾਫ ਹਾਈ ਕੋਰਟ ਵਿਚ ਅਪੀਲ ਕੀਤੀ ਜਾ ਸਕਦੀ ਹੈ। ਰਾਸ਼ਟਰਪਤੀ ਜੋਅ ਬਾਇਡਨ ਨੇ ‘ਮਿਫੇਪ੍ਰਿਸਟੋਨ’ ਦੀ ਉਪਲਬਧਤਾ ਨੂੰ ਬਰਕਰਾਰ ਰੱਖਣ ਲਈ ਅਦਾਲਤ ਦੀ ਪ੍ਰਸ਼ੰਸਾ ਕੀਤੀ। ਇਸ ਤਾਜ਼ਾ ਫੈਸਲੇ ਨਾਲ 10 ਹਫਤਿਆਂ ਦੀਆਂ ਗਰਭਵਤੀ ਔਰਤਾਂ ਸਰਜੀਕਲ ਗਰਭਪਾਤ ਦੀ ਬਜਾਏ ‘ਮਿਫੇਪ੍ਰਿਸਟੋਨ’ ਅਤੇ ‘ਮਾਈਸੋਪ੍ਰੋਸਟੋਲ’ ਦੀ ਵਰਤੋਂ ਕਰਕੇ ਗਰਭਪਾਤ ਕਰਵਾ ਸਕਦੀਆਂ ਹਨ।

Related Articles

Stay Connected

0FansLike
3,790FollowersFollow
20,800SubscribersSubscribe
- Advertisement -spot_img

Latest Articles