13.3 C
Sacramento
Tuesday, October 3, 2023
spot_img

ਅਮਰੀਕੀ ਅਦਾਲਤ ਨੇ ਟਰੰਪ ਵੱਲੋਂ ਜੀਨ ਕੈਰੋਲ ਖਿਲਾਫ ਕੀਤਾ ਮਾਣਹਾਨੀ ਦਾ ਕੇਸ ਕੀਤਾ ਖਾਰਜ

-ਮਾਣਹਾਨੀ ਦਾ ਕੇਸ ਦੱਸਿਆ ਬੇਬੁਨਿਆਦ
ਵਾਸ਼ਿੰਗਟਨ, 9 ਅਗਸਤ (ਪੰਜਾਬ ਮੇਲ)- ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਟਰੰਪ ਨੂੰ ਆਪਣੇ ਪੁਰਾਣੇ ਅਤੇ ਨਵੇਂ ਵਿਵਾਦਾਂ ਕਾਰਨ ਕਈ ਝਟਕੇ ਲੱਗੇ ਹਨ ਅਤੇ ਹਾਲ ਹੀ ‘ਚ ਟਰੰਪ ਨੂੰ ਇਕ ਹੋਰ ਝਟਕਾ ਲੱਗਾ ਹੈ। ਟਰੰਪ ਨੂੰ ਇਹ ਝਟਕਾ ਸਾਬਕਾ ਅਮਰੀਕੀ ਲੇਖਿਕਾ ਅਤੇ ਪੱਤਰਕਾਰ ਐਲਿਜ਼ਾਬੇਥ ਜੀਨ ਕੈਰੋਲ ਦੇ ਖਿਲਾਫ ਲੱਗਾ ਹੈ।
ਟਰੰਪ ਨੇ ਕੈਰੋਲ ਖਿਲਾਫ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ। ਟਰੰਪ ਦਾ ਕੇਸ ਇਕ ਕਾਊਂਟਰ ਕੇਸ ਸੀ, ਜੋ ਉਸਨੇ ਕੈਰੋਲ ਦੇ ਕੇਸ ਦੇ ਖਿਲਾਫ ਕੀਤਾ ਸੀ, ਪਰ ਟਰੰਪ ਨੂੰ ਇਸ ਵਿਚ ਸਫਲਤਾ ਨਹੀਂ ਮਿਲੀ। ਨਿਊਯਾਰਕ ਦੀ ਇਕ ਸੰਘੀ ਅਦਾਲਤ ਨੇ ਟਰੰਪ ਦੇ ਮਾਣਹਾਨੀ ਦੇ ਕੇਸ ਨੂੰ ਬੇਬੁਨਿਆਦ ਦੱਸਦੇ ਹੋਏ ਖਾਰਜ ਕਰ ਦਿੱਤਾ ਅਤੇ ਕਿਹਾ ਕਿ ਟਰੰਪ ਦਾ ਕੇਸ ਬਿਲਕੁਲ ਵੀ ਮਜ਼ਬੂਤ ਨਹੀਂ ਹੈ। ਟਰੰਪ ਦਾ ਇਹ ਕੇਸ ਖਾਰਜ ਹੋਣਾ ਨਾ ਸਿਰਫ਼ ਇੱਕ ਝਟਕਾ ਹੈ, ਸਗੋਂ ਇੱਕ ਹੋਰ ਕਾਨੂੰਨੀ ਹਾਰ ਵੀ ਹੈ।
ਟਰੰਪ ਨੇ ਕੈਰੋਲ ‘ਤੇ ਮਾਣਹਾਨੀ ਦਾ ਜਵਾਬੀ ਮੁਕੱਦਮਾ ਕੀਤਾ। ਕਾਊਂਟਰ ਕੇਸ ਤੋਂ ਪਤਾ ਲੱਗਦਾ ਹੈ ਕਿ ਟਰੰਪ ਨੇ ਕੈਰੋਲ ਦੇ ਕੇਸ ਦੇ ਜਵਾਬ ਵਿਚ ਅਜਿਹਾ ਕੀਤਾ ਸੀ। ਦਰਅਸਲ, ਕੈਰੋਲ ਨੇ ਟਰੰਪ ਦੇ ਖਿਲਾਫ ਬਲਾਤਕਾਰ ਅਤੇ ਮਾਣਹਾਨੀ ਦਾ ਮਾਮਲਾ ਦਰਜ ਕਰਵਾਇਆ ਸੀ। ਮਈ ਵਿਚ, ਨਿਊਯਾਰਕ ਦੀ ਇੱਕ ਸੰਘੀ ਅਦਾਲਤ ਨੇ ਇਸ ਮਾਮਲੇ ਵਿਚ ਟਰੰਪ ਨੂੰ ਜਿਨਸੀ ਸ਼ੋਸ਼ਣ ਅਤੇ ਮਾਣਹਾਨੀ ਦਾ ਦੋਸ਼ੀ ਠਹਿਰਾਇਆ ਸੀ। ਹਾਲਾਂਕਿ, ਉਸ ਨੂੰ ਬਲਾਤਕਾਰ ਦਾ ਦੋਸ਼ੀ ਨਹੀਂ ਠਹਿਰਾਇਆ ਗਿਆ ਸੀ ਅਤੇ ਪਟੀਸ਼ਨ ਖਾਰਜ ਕਰ ਦਿਤੀ ਗਈ ਸੀ।
ਪਰ 9 ਜੱਜਾਂ ਦੀ ਕਮੇਟੀ ਨੇ ਟਰੰਪ ਨੂੰ ਜਿਨਸੀ ਸ਼ੋਸ਼ਣ ਅਤੇ ਮਾਣਹਾਨੀ ਦਾ ਦੋਸ਼ੀ ਪਾਇਆ। ਇਸ ਦੇ ਨਾਲ ਹੀ ਟਰੰਪ ਨੂੰ ਦੋਵਾਂ ਮਾਮਲਿਆਂ ਵਿਚ ਕੈਰੋਲ ਨੂੰ 5 ਮਿਲੀਅਨ ਡਾਲਰ (ਕਰੀਬ 41 ਕਰੋੜ ਰੁਪਏ) ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਗਿਆ ਸੀ। ਇਸ ਮਾਮਲੇ ‘ਚ ਹਾਰ ਦੇ ਕਾਰਨ ਟਰੰਪ ਨੇ ਕੈਰੋਲ ‘ਤੇ ਮਾਣਹਾਨੀ ਦਾ ਜਵਾਬੀ ਕੇਸ ਦਾਇਰ ਕੀਤਾ ਸੀ। ਟਰੰਪ ਦਾ ਕੇਸ ਖਾਰਜ ਹੋਣ ਤੋਂ ਬਾਅਦ ਉਨ੍ਹਾਂ ਦੇ ਵਕੀਲ ਨੇ ਇਸ ਫੈਸਲੇ ‘ਤੇ ਨਿਰਾਸ਼ਾ ਪ੍ਰਗਟਾਈ ਹੈ। ਇਸ ਦੇ ਨਾਲ ਹੀ ਉਨ੍ਹਾਂ ਇਸ ਫੈਸਲੇ ਖਿਲਾਫ ਜਲਦ ਤੋਂ ਜਲਦ ਅਪੀਲ ਦਾਇਰ ਕਰਨ ਦੀ ਗੱਲ ਵੀ ਕਹੀ ਹੈ।

Related Articles

Stay Connected

0FansLike
3,878FollowersFollow
21,200SubscribersSubscribe
- Advertisement -spot_img

Latest Articles