13.1 C
Sacramento
Thursday, June 1, 2023
spot_img

ਅਮਰੀਕਾ ਵੱਲੋਂ ਟਾਈਟਲ 42 ਅਧੀਨ ਬਾਰਡਰ ‘ਤੇ ਕੀਤੀ ਸਖਤੀ

-ਅਮਰੀਕਾ ਦੇ ਬਾਰਡਰਾਂ ਨੂੰ ਕੀਤਾ ਸੀਲ; ਸੁਰੱਖਿਆ ਦਸਤਿਆਂ ਦੀ ਗਿਣਤੀ ਵਧਾਈ
ਸੈਕਰਾਮੈਂਟੋ, 17 ਮਈ (ਪੰਜਾਬ ਮੇਲ)- ਅਮਰੀਕਾ ਲਈ ਇਸ ਵੇਲੇ ਆਪਣੀਆਂ ਸਰਹੱਦਾਂ ‘ਤੇ ਗੈਰ ਕਾਨੂੰਨੀ ਢੰਗ ਨਾਲ ਪਹੁੰਚ ਕੇ ਦਾਖਲ ਹੁੰਦੇ ਲੋਕਾਂ ਨੂੰ ਰੋਕਣਾ ਅਤੇ ਸੰਭਾਲਣਾ ਇਕ ਵੱਡੀ ਚੁਣੌਤੀ ਬਣ ਗਿਆ ਹੈ। ਪਿਛਲੇ ਸਮੇਂ ਦੌਰਾਨ ਲੱਖਾਂ ਲੋਕ ਅਮਰੀਕਾ ਦੇ ਬਾਰਡਰ ਟੱਪ ਕੇ ਪ੍ਰਵੇਸ਼ ਕਰ ਗਏ  ਹਨ। ਕੋਵਿਡ-19 ਦੇ ਚੱਲਦਿਆਂ ਅਮਰੀਕਾ ਸਰਕਾਰ ਵੱਲੋਂ ਇਸ ਦੇ ਲਈ ਨਰਮੀ ਵਰਤੀ ਗਈ ਸੀ ਅਤੇ ਆਉਣ ਵਾਲੇ ਲੋਕਾਂ ਨੂੰ ਇਥੇ ਪਨਾਹ ਦਿੱਤੀ ਜਾਂਦੀ ਰਹੀ ਸੀ। ਪਰ ਹੁਣ ਟਾਈਟਲ 42 ਨੂੰ ਖਤਮ ਕਰਕੇ ਅਮਰੀਕਾ ਦੇ ਬਾਰਡਰਾਂ ਨੂੰ ਤਕਰੀਬਨ ਸੀਲ ਕਰ ਦਿੱਤਾ ਗਿਆ ਹੈ। ਇਥੇ ਵਿਸ਼ੇਸ਼ ਸੁਰੱਖਿਆ ਦਸਤਿਆਂ ਦੀ ਗਿਣਤੀ ਵਧਾ ਦਿੱਤੀ ਗਈ ਹੈ, ਤਾਂਕਿ ਕੋਈ ਪ੍ਰਵਾਸ ਕਰਕੇ ਗੈਰ ਕਾਨੂੰਨੀ  ਤੌਰ ‘ਤੇ ਅਮਰੀਕਾ ਵਿਚ ਦਾਖਲ ਨਾ ਹੋ ਸਕੇ। ਇਸ ਸੰਬੰਧੀ ਬਹੁਤ ਸਾਰੇ ਕਾਨੂੰਨ ਵਿਚਾਰ ਅਧੀਨ ਹਨ। ਰਿਪਬਲੀਕਨ ਪਾਰਟੀ ਵੱਲੋਂ ਰਾਸ਼ਟਰਪਤੀ ਬਾਇਡਨ ‘ਤੇ ਕਾਫੀ ਦਬਾਅ ਪਾਇਆ ਗਿਆ ਹੈ, ਜਿਸ ਦੇ ਚੱਲਦਿਆਂ ਬਾਇਡਨ ਨੂੰ ਅਮਰੀਕਾ ‘ਚ ਪ੍ਰਵਾਸ ਰੋਕਣ ਲਈ ਸਖਤ ਕਦਮ ਚੁੱਕਣ ਲਈ ਮਜਬੂਰ ਹੋਣਾ ਪਿਆ ਹੈ। ਹੁਣ ਅਮਰੀਕਾ ਵਿਚ ਆਉਣਾ ਸੌਖਾ ਨਹੀਂ ਹੋਵੇਗਾ। ਜ਼ਿਕਰਯੋਗ ਹੈ ਕਿ ਇਥੋਂ ਦੀਆਂ ਇੰਮੀਗ੍ਰੇਸ਼ਨ ਅਦਾਲਤਾਂ ਵਿਚ ਪਹਿਲਾਂ ਹੀ ਬੈਕਲਾਗ ਚੱਲ ਰਿਹਾ ਹੈ, ਜਿਸ ਕਰਕੇ ਰਾਜਨੀਤਿਕ ਸ਼ਰਨ ਲੈਣ ਵਾਲਿਆਂ ਨੂੰ ਵੀ ਹੁਣ ਸਾਲਾਂਬੱਧੀ ਉਡੀਕ ਕਰਨੀ ਪੈ ਰਹੀ ਹੈ।
ਦੁਨੀਆਂ ਭਰ ਤੋਂ ਲੋਕ ਉੱਜਵਲ ਭਵਿੱਖ ਲਈ ਅਮਰੀਕਾ ਵਿਚ ਆਉਂਦੇ ਹਨ, ਜਿਨ੍ਹਾਂ ਵਿਚ ਪੰਜਾਬੀ ਵੀ ਭਾਰੀ ਗਿਣਤੀ ਵਿਚ ਇਥੇ ਪਹੁੰਚਦੇ ਹਨ। ਇਕ ਰਿਪੋਰਟ ਅਨੁਸਾਰ ਪੰਜਾਬੀ ਇਸ ਵਕਤ 50 ਲੱਖ ਰੁਪਏ ਦੇ ਕਰੀਬ ਏਜੰਟਾਂ ਨੂੰ ਦੇ ਕੇ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਪਹੁੰਚ ਰਹੇ ਹਨ। ਪਰ ਆਉਣ ਵਾਲੇ ਸਮੇਂ ਵਿਚ ਜੇ ਕੋਈ ਪੈਸਾ ਦੇ ਕੇ ਇਥੇ ਪਹੁੰਚਦਾ ਹੈ, ਤਾਂ ਉਸ ਨੂੰ ਵੀ ਅਮਰੀਕਾ ਵਿਚ ਦਾਖਲ ਹੋਣ ਤੋਂ ਰੋਕਿਆ ਜਾਵੇਗਾ। ਸੋ ਬਿਹਤਰ ਹੈ ਕਿ ਕਾਨੂੰਨੀ ਤਰੀਕੇ ਨਾਲ ਹੀ ਅਮਰੀਕਾ ਪਹੁੰਚਿਆ ਜਾਵੇ, ਤਾਂ ਜੋ ਕਿਸੇ ਮੁਸੀਬਤ ਦਾ ਸਾਹਮਣਾ ਨਾ ਕਰਨਾ ਪਵੇ।

Related Articles

Stay Connected

0FansLike
3,790FollowersFollow
20,800SubscribersSubscribe
- Advertisement -spot_img

Latest Articles