#AMERICA

ਅਮਰੀਕਾ ਵਿਚ ਲਾਪਤਾ ਭਾਰਤੀ ਮੂਲ ਔਰਤ ਦੀ ਭੇਦਭਰੀ ਮੌਤ, ਲਾਸ਼ ਬਰਾਮਦ

ਸੈਕਰਾਮੈਂਟੋ, 3 ਮਾਰਚ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਭਾਰਤੀ ਮੂਲ ਦੀ ਔਰਤ ਜੋ 25 ਜਨਵਰੀ ਤੋਂ ਲਾਪਤਾ ਸੀ, ਦੀ ਭੇਦਭਰੀ ਹਾਲਤ ਵਿਚ ਮੌਤ ਹੋ ਜਾਣ ਦੀ ਖ਼ਬਰ ਹੈ। ਉਸ ਦਾ ਪਤੀ ਮਾਈਕਰੋ ਸਾਫਟ ਵਿਚ ਸਾਫਟ ਵੇਅਰ ਇੰਜੀਨੀਅਰ ਹੈ। ਸੂਜਨਿਯਾ ਰਾਮਾਮੂਰਤੀ (30) ਆਪਣੇ ਪਤੀ ਮੁਡੰਬੀ ਐਸ ਸ਼੍ਰੀਵਤਸਾ ਨਾਲ ਰੈਡਮੌਂਡ (ਕਿੰਗ ਕਾਊਂਟੀ) ਵਿਚ ਰਹਿੰਦੀ ਸੀ। ਪੁਲਿਸ ਨੇ ਉਸ ਦੀ ਲਾਸ਼ ਲੇਕ ਸ਼ਾਮਾਮਿਸ਼ ਖੇਤਰ ਵਿਚੋਂ ਬਰਾਮਦ ਕੀਤੀ ਹੈ। ਆਖਰੀ ਵਾਰ ਉਸ ਨੂੰ ਸਿਆਟਲ ਤੋਂ 8 ਕਿਲੋਮੀਟਰ ਦੂਰ ਰੈਡਮੌਂਡ ਵਿਚ ਪਾਰਕ ਮੈਰੀਮੂਰ ਬੈਲ ਅਪਾਰਟਮੈਂਟਸ ਨੇੜੇ ਵੇਖਿਆ ਗਿਆ ਸੀ। ਪੁਲਿਸ ਨੇ ਕਿਹਾ ਹੈ ਕਿ ਉਹ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਤੇ ਅਜੇ ਤੱਕ ਇਸ ਸਬੰਧੀ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਹੈ। ਦੂਸਰੇ ਪਾਸੇ ਮੀਡਆ ਰਿਪੋਰਟਾਂ ਅਨੁਸਾਰ ਮ੍ਰਿਤਕ ਦੇ ਸਿਰ ਉਪਰ ਹਥੌੜੇ ਵਰਗੀ ਕਿਸੇ ਚੀਜ਼ ਨਾਲ ਕਈ ਵਾਰ ਕੀਤੇ ਗਏ ਜਿਸ ਕਾਰਨ ਉਸ ਦੀ ਮੌਤ ਹੋਈ ਹੈ। ਭਾਰਤੀ ਭਾਈਚਾਰੇ ਵੱਲੋਂ ਉਸ ਦੀ ਲਾਸ਼ ਮੈਸੂਰ (ਭਾਰਤ) ਭੇਜਣ ਲਈ ਪ੍ਰਬੰਧ ਕੀਤੇ ਜਾ ਰਹੇ ਹਨ। ਰਾਮਾਮੂਰਤੀ ਗਰੈਜ਼ੂਏਸ਼ਨ ਕਰਨ ਉਪਰੰਤ ਅਮਰੀਕਾ ਆਈ ਸੀ।

 

Leave a comment