#AMERICA

ਅਮਰੀਕਾ ਵਿਚ ਮੈਕਸੀਕੋ ਤੋਂ ਲਿਆਂਦੀ ਆਈਸ ਕਰੀਮ ਮਸ਼ੀਨ ਵਿਚ ਲੁਕਾ ਕੇ ਰੱਖੀ 66 ਕਿਲੋਗ੍ਰਾਮ ਤੋਂ ਵਧ ਹੈਰੋਇਨ ਬਰਾਮਦ

ਸੈਕਰਾਮੈਂਟੋ, 25 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਯੂ ਐਸ ਕਸਟਮਜ ਐਂਡ ਬਾਰਡਰ ਪ੍ਰੋਟੈਕਸ਼ਨ ਅਫਸਰਾਂ ਨੇ ਟੈਕਸਾਸ ਵਿਚ 66 ਕਿਲੋਗ੍ਰਾਮ ਤੋਂ ਵਧ ਕੁਕੀਨ ਬਰਾਮਦ ਕੀਤੀ ਹੈ ਜੋ ਮੈਕਸੀਕੋ ਤੋਂ ਲਿਆਂਦੀ ਇਕ ਵੱਡੀ ਆਈਸ ਕਰੀਮ ਮਸ਼ੀਨ ਵਿਚ ਲੁਕਾ ਕੇ ਰਖੀ ਹੋਈ ਸੀ। ਸੰਘੀ ਏਜੰਸੀ ਵੱਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ ਇਹ ਬਰਾਮਦਗੀ ਉਸ ਵੇਲੇ ਹੋਈ ਜਦੋਂ ਕਿ 1995 ਫੋਰਡ ਐਫ-150 ਪਿੱਕ ਅੱਪ ਟਰੱਕ ਜਿਸ ਵਿਚ ਆਈਸ ਕਰੀਮ ਮਸ਼ੀਨ ਲੱਦੀ ਹੋਈ ਸੀ, ਦੀ ਤਲਾਸ਼ੀ ਲਈ ਗਈ। ਐਲ ਪਾਸੋ ਪੋਰਟ ‘ਤੇ ਕੀਤੇ ਐਕਸ ਰੇਅ ਸਕੈਨ ਵਿਚ ਪਤਾ ਲੱਗਾ ਕਿ ਕੁਝ ਗੜਬੜ ਹੈ। ਸੂਹੀਆ ਕੁੱਤਿਆਂ ਨੇ ਮਸ਼ੀਨ ਵਿਚ ਕੋਈ ਸ਼ੱਕੀ ਪਦਾਰਥ ਹੋਣ ਦੀ ਪੁਸ਼ਟੀ ਕੀਤੀ ਜਿਸ ਉਪਰੰਤ ਮਸ਼ੀਨ ਖੋਲੀ ਗਈ। ਆਈਸ ਕਰੀਮ ਮਸ਼ੀਨ ਦੇ ਅੰਦੂਰਨੀ ਹਿੱਸਿਆਂ ਵਿਚੋਂ 56 ਪੈਕਟ ਕੁਕੀਨ ਦੇ ਬਰਾਮਦ ਹੋਏ। ਪਿੱਕ ਅੱਪ ਟਰੱਕ ਦੇ 43 ਸਾਲਾ ਮੈਕਸੀਕੋ ਦੇ ਡਰਾਈਵਰ ਨੂੰ ਗ੍ਰਿਫਤਾਰ ਕਰਕੇ ਜਨਤਿਕ ਸੁਰੱਖਿਆ ਬਾਰੇ ਟੈਕਸਾਸ ਵਿਭਾਗ ਦੇ ਸਪੁਰਦ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਡਰਾਈਵਰ ਦਾ ਨਾਂ ਨਸ਼ਰ ਨਹੀਂ ਕੀਤਾ ਪਰ ਕਿਹਾ ਹੈ ਕਿ ਉਸ ਵਿਰੁੱਧ ਅਸਫਲ ਕੁਕੀਨ ਤਸਕਰੀ ਦੀ ਕੋਸ਼ਿਸ਼ ਸਬੰਧੀ ਦੋਸ਼ ਆਇਦ ਕੀਤੇ ਜਾਣਗੇ। ਸੰਘੀ ਏਜੰਸੀ ਦੇ ਕਾਰਜਕਾਰੀ ਐਲ ਪਾਸੋ ਪੋਰਟ ਡਾਇਰੈਕਟਰ ਲੂਇਸ ਮੇਜੀਆ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਕੁਕੀਨ ਦੀ ਬਰਾਮਦ ਖੇਪ ਤੋਂ ਪਤਾ ਲੱਗਦਾ ਹੈ ਕਿ ਡਰੱਗ ਕਿਸੇ ਵੀ ਚੀਜ ਜਾਂ ਕਿਤੇ ਵੀ ਲੁਕਾ ਕੇ ਰਖੇ ਹੋ ਸਕਦੇ ਹਨ। ਇਸ ਲਈ ਸਾਨੂੰ ਹਰ ਵਕਤ ਚੌਕਸ ਰਹਿਣਾ ਪਵੇਗਾ। ਏਜੰਸੀ ਦੇ ਬੁਲਾਰੇ ਰੋਜਰ ਮਈਰ ਅਨੁਸਾਰ ਬਰਾਮਦ ਕੁਕੀਨ ਦੀ ਅਨੁਮਾਨਤ ਬਜਾਰੀ ਕੀਮਤ 12 ਲੱਖ ਡਾਲਰ ਹੈ।

Leave a comment