#AMERICA

ਅਮਰੀਕਾ ਵਿਚ ਮਰੀਜ਼ਾਂ ਨੂੰ ਭੁੱਲਣ ਦੀ ਬਿਮਾਰੀ ਲਈ ਨਕਲੀ ਖੁਰਾਕਾਂ ਦੇਣ ਦੇ ਮਾਮਲੇ ਵਿਚ ਜੋੜੇ ਨੂੰ ਹੋਈ ਕੈਦ

ਸੈਕਰਾਮੈਂਟੋ, 30 ਸਤੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਓਹੀਓ ਰਾਜ ਵਿਚ ਇਕ ਮੈਮਰੀ ਕੇਅਰ ਵਿਚ ਡਾਇਰੈਕਟਰ ਵਜੋਂ ਕੰਮ ਕਰਦੀ ਰਹੀ ਇਕ ਔਰਤ ਨੂੰ ਮਰੀਜ਼ਾਂ ਨੂੰ ਭੁੱਲ ਜਾਣ ਦੀ ਬਿਮਾਰੀ ਲਈ ਨਕਲੀ ਖੁਰਾਕਾਂ ਦੇਣ ਦੇ ਸੰਘੀ ਦੋਸ਼ਾਂ ਤਹਿਤ 71 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸ਼ੈਰੀ ਐਨ ਜੈਨਕਿਨਸ ਨਾਮੀ ਔਰਤ ਜਿਸ ਕੋਲ ਪੀਐਚ ਡੀ ਦੀ ਡਿਗਰੀ ਹੈ ਪਰੰਤੂ ਉਸ ਕੋਲ ਨਾ ਲਾਇਸੰਸ ਤੇ ਨਾ ਸਿਖਲਾਈ ਸਰਟੀਫੀਕੇਟ ਹੈ, ਨੂੰ 25000 ਡਾਲਰ ਜੁਰਮਾਨਾ ਵੀ ਕੀਤਾ ਗਿਆ ਹੈ। ਮੁੱਦਈ ਪੱਖ ਨੇ ਇਸ ਮਾਮਲੇ ਨੂੰ ‘ਸਕੀਮ ਟੂ ਫਰਾਡ’ ਦਾ ਨਾਂ ਦਿੱਤਾ ਹੈ। ਜੇਨਕਿਨਸ ਦੇ ਪਤੀ ਉਲੀਵਰ ਜੇਨਕਿਨਸ ਨੂੰ ਵੀ 41 ਮਹੀਨੇ ਦੀ ਕੈਦ ਤੇ 15000 ਡਾਲਰ ਜੁਰਮਾਨਾ ਕੀਤਾ ਗਿਆ ਹੈ। ਓਹੀਓ ਦੇ ਨਾਰਦਰਨ ਡਿਸਟ੍ਰਿਕਟ ਯੂ ਐਸ ਅਟਾਰਨੀ ਦਫਤਰ ਅਨੁਸਾਰ ਪਤਨੀ ਪਤੀ ਦੋਨਾਂ ਨੂੰ ਸਾਜਿਸ਼ ਰਚਣ, ਮੇਲ ਫਰਾਡ ,ਵਾਇਰ ਫਰਾਡ ਤੇ ਸਿਹਤ ਸੰਭਾਲ ਫਰਾਡ ਦੇ ਦੋਸ਼ਾਂ ਤਹਿਤ ਦੋਸ਼ੀ ਕਰਾਰ ਦਿੱਤਾ ਗਿਆ ਹੈ।

Leave a comment