#AMERICA

ਅਮਰੀਕਾ ਵਿਚ ਭਾਰਤੀ ਮੂਲ ਦੇ ਵਿਅਕਤੀ ਦੀ ਸੜਕ ਹਾਦਸੇ ਵਿਚ ਮੌਤ

ਸੈਕਰਾਮੈਂਟੋ, 9 ਫਰਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਭਾਰਤੀ ਮੂਲ ਦੇ 39 ਸਾਲਾ ਵਿਅਕਤੀ ਜੋ 3 ਬੱਚਿਆਂ ਦੀ ਪਿਤਾ ਸੀ , ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਇਹ ਹਾਦਸਾ ਉਸ ਸਮੇ ਹੋਇਆ ਜਦੋਂ ਡਾਫਿਨ ਕਾਊਂਟੀ,ਪੈਨਸਿਲਵਾਨੀਆ ਵਾਸੀ ਪ੍ਰਤੀਸ਼ ਪਟੇਲ ਮੁਸ਼ਰੂਮ ਹਿੱਲ ਰੋਡ ਉਪਰ ਇਕ ਸਟੋਰ ਵਿਚੋਂ ਨਿਕਲ ਕੇ ਸੜਕ ਪਾਰ ਕਰ ਰਿਹਾ ਤਾਂ ਪੂਰਬ ਵੱਲ ਜਾ ਰਹੀ ਇਕ ਤੇਜ ਰਫਤਾਰ ਕਾਰ ਨੇ ਉਸ ਨੂੰ ਜੋਰਦਾਰ ਟੱਕਰ ਮਾਰ ਦਿੱਤੀ। ਪੁਲਿਸ ਅਨੁਸਾਰ ਉਸ ਨੂੰ ਹਰਸ਼ੇ ਮੈਡੀਕਲ ਸੈਂਟਰ ਵਿਚ ਦਾਖਲ ਕਰਵਾਇਆ ਗਿਆ ਜਿਥੇ ਉਹ ਜ਼ਖਮਾਂ ਦੀ ਤਾਬ ਨਾ ਸਹਾਰਦਾ ਹੋਇਆ ਦਮ ਤੋੜ ਗਿਆ। ਪੁਲਿਸ ਅਨੁਸਾਰ ਜਦੋਂ ਪਟੇਲ ਸੜਕ ਪਾਰ ਕਰ ਰਿਹਾ ਸੀ ਤਾਂ ਹਰੀ ਬੱਤੀ ਹੋ  ਚੁੱਕੀ ਸੀ। ਪੁਲਿਸ ਨੇ ਕਿਹਾ ਹੈ ਕਿ ਕਾਰ ਦਾ ਡਰਾਈਵਰ ਮੌਕੇ ਉਪਰ ਹੀ ਖੜਾ ਰਿਹਾ ਤੇ ਉਹ ਮਾਮਲੇ ਦੀ ਜਾਂਚ ਵਿਚ ਪੂਰਾ ਸਹਿਯੋਗ ਕਰ ਰਿਹਾ ਹੈ।

Leave a comment