#AMERICA

ਅਮਰੀਕਾ: ਭਾਰਤੀ ਮੂਲ ਦੇ ਰਵੀ ਚੌਧਰੀ ਹਵਾਈ ਸੈਨਾ ਦੇ ਸਹਾਇਕ ਸਕੱਤਰ ਨਿਯੁਕਤ

ਵਾਸ਼ਿੰਗਟਨ, 16 ਮਾਰਚ (ਪੰਜਾਬ ਮੇਲ)- ਸੰਯੁਕਤ ਰਾਜ ਦੀ ਸੈਨੇਟ ਨੇ ਭਾਰਤੀ ਮੂਲ ਦੇ ਰਵੀ ਚੌਧਰੀ ਨੂੰ ਊਰਜਾ, ਸਥਾਪਨਾ ਅਤੇ ਵਾਤਾਵਰਣ ਲਈ ਹਵਾਈ ਸੈਨਾ ਦਾ ਸਹਾਇਕ ਸਕੱਤਰ ਨਿਯੁਕਤ ਕੀਤਾ ਹੈ। ਚੌਧਰੀ ਨੇ 65-29 ਦੇ ਵੋਟ ਨਾਲ ਫ਼ਤਵਾ ਜਿੱਤ ਕੇ ਪੈਂਟਾਗਨ ਵਿਚ ਚੋਟੀ ਦੇ ਨਾਗਰਿਕ ਲੀਡਰਸ਼ਿਪ ਅਹੁਦਿਆਂ ਵਿਚੋਂ ਇਕ ਦਾ ਹਿੱਸਾ ਬਣ ਗਏ ਹਨ। ਚੌਧਰੀ ਹਵਾਈ ਸੈਨਾ ਦੇ ਸਹਾਇਕ ਸਕੱਤਰ ਵਜੋਂ ਸੇਵਾ ਨਿਭਾਉਣ ਵਾਲੇ ਪਹਿਲੇ ਭਾਰਤੀ-ਅਮਰੀਕੀ ਹੋਣਗੇ।

Leave a comment