#AMERICA

ਅਮਰੀਕਾ ਬੇਰੁਜ਼ਗਾਰੀ ਬੀਮਾ ਪ੍ਰਣਾਲੀ ‘ਚ ਵਾਪਸ ਜਾਣ ‘ਤੇ ਕਰ ਰਿਹੈ ਵਿਚਾਰ

-ਕਾਰਪੋਰੇਟ ਸੈਕਟਰ ਲਈ ਫ਼ਾਇਦੇਮੰਦ ਹੋ ਸਕਦੈ ਹੈ ਇਹ ਸਿਸਟਮ
ਵਾਸ਼ਿੰਗਟਨ, 24 ਮਈ (ਪੰਜਾਬ ਮੇਲ)- ਅਮਰੀਕਾ ਕੰਮ-ਕਾਜ ਨੂੰ ਲੈ ਕੇ ਮਾਰਕੀਟ ਦਾ ਰੁਝਾਨ ਬਦਲ ਰਿਹਾ ਹੈ। ਵਕੀਲਾਂ ਤੋਂ ਲੈ ਕੇ ਅਖਬਾਰਾਂ ਦੇ ਕਾਲਮਨਵੀਸ ਤੱਕ, ਹਰ ਕੋਈ ਦਫਤਰ ਦੀ ਸਾਰਥਕਤਾ ‘ਤੇ ਮੁੜ ਵਿਚਾਰ ਕਰਨ ਲਈ ਮਜਬੂਰ ਹੈ। ਉਸ ਨੂੰ ਇਹ ਵੀ ਚਿੰਤਾ ਹੈ ਕਿ ਕਿਤੇ ਵਾਈਟ ਕਾਲਰ ਨੌਕਰੀਆਂ (ਦਫ਼ਤਰ ਦਾ ਕੰਮ) ਨਾ ਵਧ ਜਾਵੇ। ਸਰਕਾਰ ਮਹਿਸੂਸ ਕਰਦੀ ਹੈ ਕਿ ਇਸ ਸਮੱਸਿਆ ਨਾਲ ਨਜਿੱਠਣ ਦਾ ਇੱਕੋ ਇੱਕ ਤਰੀਕਾ ਹੈ – ਬੇਰੁਜ਼ਗਾਰੀ ਬੀਮਾ ਪ੍ਰਣਾਲੀ ਵਿਚ ਵਾਪਸ ਜਾਣਾ। ਬੇਰੋਜ਼ਗਾਰੀ ਬੀਮੇ ਦਾ ਡਿਜ਼ਾਈਨ ਇਕ ਅਰਥ ਵਿਚ ਪ੍ਰਭਾਵਸ਼ਾਲੀ ਹੈ। ਇਹ ਪ੍ਰਣਾਲੀ ਮਹਾਮੰਦੀ ਭਾਵ 1935 ਵਿਚ ਸ਼ੁਰੂ ਹੋਈ ਸੀ। ਉਸ ਸਮੇਂ ਅਮਰੀਕਾ ਵਿਚ ਬੇਰੋਜ਼ਗਾਰੀ ਦਰ 25 ਫ਼ੀਸਦੀ ਦੇ ਪੱਧਰ ਤੱਕ ਪਹੁੰਚ ਗਈ ਸੀ।
ਸਰਕਾਰੀ ਅਧਿਕਾਰੀਆਂ ਇਸ ਨਤੀਜੇ ਉੱਤੇ ਪਹੁੰਚੇ ਕਿ ਬਿਨਾਂ ਨੌਕਰੀ ਦੇ ਉਹ ਸਾਰਿਆਂ ਉਨ੍ਹਾਂ ਦੀ ਜ਼ਰੂਰਤ ਦਾ ਪੈਸਾ ਨਹੀਂ ਦੇ ਸਕਦੇ। ਇਸ ਨਤੀਜੇ ਤੋਂ ਬਾਅਦ ਸਰਕਾਰ ਨੇ ਕੁਝ ਬਦਲਾਅ ਕੀਤੇ। ਕੰਪਨੀਆਂ ਨੂੰ ਘੱਟ ਛਾਂਟੀ ਕਰਨ ਲਈ ਕਿਹਾ ਗਿਆ। ਇਸ ਨਿਯਮ ਨੂੰ ਯਕੀਨੀ ਬਣਾਉਣ ਲਈ ਸਰਕਾਰ ਨੇ ਐਕਸਪੀਰਿੰਸ ਰੇਟੇਡ ਪੇਰੋਲ ਟੈਕਸ ਲਗਾ ਦਿੱਤਾ। ਇਸ ਦਾ ਸਿੱਧਾ ਮਤਲਬ ਇਹ ਸੀ ਕਿ ਜਿਹੜੀ ਕੰਪਨੀ ਜਿੰਨੀ ਜ਼ਿਆਦਾ ਮੁਲਾਜ਼ਮਾਂ ਦੀ ਛਾਂਟੀ ਕਰੇਗੀ, ਉਸ ਕੰਪਨੀ ਉੱਤੇ ਜ਼ਿਆਦਾ ਟੈਕਸ ਲੱਗੇਗਾ। ਇਸ ਨਿਯਮ ਦਾ ਇਹ ਅਸਰ ਹੋਇਆ ਕਿ ਇਸ ਦਾ ਲਾਭ ਸਿਰਫ਼ ਉਨ੍ਹਾਂ ਮੁਲਾਜ਼ਮਾਂ ਨੂੰ ਹੀ ਮਿਲਿਆ, ਜਿਨ੍ਹਾਂ ਦੀ ਨੌਕਰੀ ਨਹੀਂ ਗਈ ਸੀ। ਇਸ ਨਿਯਮ ਦਾ ਅਸਰ ਵੀ ਸਿਰਫ਼ ਕੁਝ ਸਮਾਂ ਹੀ ਰਿਹਾ।
ਮੌਜੂਦਾ ਹਾਲਾਤ 1935 ਵਰਗੇ ਨਹੀਂ ਹਨ। ਨਵੇਂ ਯੁੱਗ ਵਿਚ ਬੇਰੋਜ਼ਗਾਰੀ ਦੀ ਸਮੱਸਿਆ ਨਵੀਂ ਕਿਸਮ ਦੀ ਹੈ। ਵਧਦੇ ਆਟੋਮੇਸ਼ਨ ਦੇ ਦੌਰ ਵਿਚ ਲੋਕ ‘Job Loss’ ਦੇ ਨਹੀਂ ‘Carrier loss’ ਦੇ ਸ਼ਿਕਾਰ ਹੋ ਰਹੇ ਹਨ। ਨੌਕਰੀਆਂ ਤਾਂ ਹੁਣ ਵੀ ਹਨ ਪਰ ਮੰਗ ਮੁਤਾਬਕ ਤਜਰਬੇ ਦੀ ਘਾਟ ਹੈ।
ਵੱਖ-ਵੱਖ ਪੱਧਰਾਂ ਵਾਲੀ ਨਵੀਨਤਾਕਾਰੀ ਬੇਰੁਜ਼ਗਾਰੀ ਬੀਮਾ ਪ੍ਰਣਾਲੀ ਸਾਰਿਆਂ ਲਈ ਲਾਹੇਵੰਦ ਸਾਬਤ ਹੋ ਸਕਦੀ ਹੈ। ਕਰਮਚਾਰੀਆਂ, ਕੰਪਨੀਆਂ ਜਾਂ ਸੰਸਥਾਵਾਂ, ਸੁਤੰਤਰ ਠੇਕੇਦਾਰਾਂ ਅਤੇ ਉਹਨਾਂ ਦੀ ਮਦਦ ਨਾਲ ਕੰਮ ਪ੍ਰਾਪਤ ਕਰਨ ਵਾਲੇ ਲੋਕਾਂ ਨੂੰ ਲਾਭ ਹੋਵੇਗਾ। ਨੌਕਰੀ ਛੱਡਣ ਤੋਂ ਬਾਅਦ ਰੋਜ਼ੀ-ਰੋਟੀ ਲਈ ਫੌਰੀ ਸੰਘਰਸ਼ ਨਹੀਂ ਕਰਨਾ ਪਵੇਗਾ, ਸਗੋਂ ਵਿਹਲੇ ਬੈਠਣ ਦੀ ਵੀ ਲੋੜ ਨਹੀਂ ਪਵੇਗੀ। ਨੌਕਰੀ ਲੱਭਦੇ ਰਹਿਣਾ ਪਵੇਗਾ। ਲੋੜ ਪੈਣ ‘ਤੇ ਕੰਪਨੀਆਂ ਵੀ ਸਹੀ ਹੁਨਰ ਹਾਸਲ ਕਰ ਸਕਣਗੀਆਂ। ਇਸ ਲਈ, ਹਰੇਕ ਨੂੰ ਇਸ ਵਿਚ ਯੋਗਦਾਨ ਪਾਉਣ ਦੀ ਲੋੜ ਹੋਵੇਗੀ।

Leave a comment