#AMERICA

ਅਮਰੀਕਾ ਨੂੰ ਦੁਬਾਰਾ ਮਹਾਂਸ਼ਕਤੀ ਬਣਾਉਣ ਹੈ, ਤਾਂ ਜ਼ਿਆਦਾ ਬੱਚੇ ਪੈਦਾ ਕਰਨ ਦੀ ਜ਼ਰੂਰਤ : ਟਰੰਪ

ਵਾਸ਼ਿੰਗਟਨ, 13 ਮਾਰਚ (ਪੰਜਾਬ ਮੇਲ)- ਅਮਰੀਕਾ ਵਿਚ ਘਟਦੀ ਮੰਗ ਨੂੰ ਲੈ ਕੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਅਜੀਬ ਦਲੀਲ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੰਗ ਘਟਣ ਦਾ ਕਾਰਨ ਪ੍ਰਵਾਸੀਆਂ ਦੀ ਵਧਦੀ ਆਬਾਦੀ ਹੈ। ਇਸ ਕਾਰਨ ਅਮਰੀਕੀ ਮੂਲ ਦੇ ਲੋਕਾਂ ਵਿਚ ਖਪਤ ਘੱਟ ਹੋ ਗਈ ਹੈ। ਉਨ੍ਹਾਂ ਨੇ ਇਹ ਵੀ ਦਲੀਲ ਦਿੱਤੀ ਕਿ ਜੇਕਰ ਮੰਗ ਵਧਾਉਣੀ ਹੈ ਅਤੇ ਅਮਰੀਕਾ ਨੂੰ ਦੁਬਾਰਾ ਮਹਾਂਸ਼ਕਤੀ ਬਣਾਉਣਾ ਹੈ, ਤਾਂ ਅਮਰੀਕਾ ਦੇ ਲੋਕਾਂ ਨੂੰ ਜ਼ਿਆਦਾ ਬੱਚੇ ਪੈਦਾ ਕਰਨੇ ਚਾਹੀਦੇ ਹਨ। ਇਸ ਸਮੇਂ ਅਮਰੀਕਾ ਦੀ ਆਬਾਦੀ ਲਗਭਗ 33.19 ਕਰੋੜ ਹੈ। ਇਸ ਸਦੀ ਦੇ ਸ਼ੁਰੂ ਵਿਚ ਇਹ 28.22 ਕਰੋੜ ਸੀ। ਮਤਲਬ ਲਗਭਗ 17 ਫੀਸਦੀ ਦਾ ਵਾਧਾ।
ਦੂਜੇ ਪਾਸੇ ਰੂਸ ਵੀ ਆਬਾਦੀ ਵਧਾਉਣ ‘ਤੇ ਜ਼ੋਰ ਦੇ ਰਿਹਾ ਹੈ। ਇਸ ਦੀ ਆਬਾਦੀ 14.34 ਕਰੋੜ ਹੈ ਅਤੇ ਇਸ ਸਦੀ ਦੇ ਸ਼ੁਰੂ ਵਿਚ ਇਸ ਦੀ ਆਬਾਦੀ 14.66 ਕਰੋੜ ਸੀ। ਯਾਨੀ ਕਿ ਲਗਭਗ 2.2 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਆਬਾਦੀ ਵਧਾਉਣ ਦੀ ਯੋਜਨਾਵਾਂ ਸ਼ੁਰੂ ਕਰ ਦਿੱਤੀਆਂ ਹਨ। ਉਨ੍ਹਾਂ ਨੇ 2025 ਤੱਕ ਦੇਸ਼ ਵਿੱਚ ਜਨਮ ਦਰ ਅੱਧਾ ਫੀਸਦੀ ਵਧਾਉਣ ਦਾ ਟੀਚਾ ਰੱਖਿਆ ਹੈ। ਇਸ ਦੇ ਲਈ ਵੱਡੇ ਪਰਿਵਾਰਾਂ ਨੂੰ ਟੈਕਸ ਵਿਚ ਛੋਟ ਤੋਂ ਲੈ ਕੇ ਕਈ ਹੋਰ ਲਾਭ ਦਿੱਤੇ ਜਾ ਰਹੇ ਹਨ।

Leave a comment