19.9 C
Sacramento
Wednesday, October 4, 2023
spot_img

ਅਮਰੀਕਾ ਦੇ ਹਿਊਸਟਨ ਸ਼ਹਿਰ ‘ਚ ਤਲਾਬ ਵਿਚੋਂ ਗੈਸ ਚੜਨ ਨਾਲ 7 ਬੱਚਿਆਂ ਸਮੇਤ 12 ਲੋਕ ਬਿਮਾਰ, ਹਸਪਤਾਲ ਦਾਖਲ

ਸੈਕਰਾਮੈਂਟੋ, 27 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਪ੍ਰਸਿੱਧ ਸ਼ਹਿਰ ਹਿਊਸਟਨ (ਹੈਰਿਸ ਕਾਊਂਟੀ) ਦੇ ਇਕ ਤਲਾਬ ਵਿਚ ਨਹਾਉਣ ਗਏ 12 ਲੋਕਾਂ ਨੂੰ ਗੈਸ ਚੜ੍ਹ ਜਾਣ ਉਪਰੰਤ ਹਸਪਤਾਲ ਵਿਚ ਦਾਖਲ ਕਰਵਾਏ ਜਾਣ ਦੀ ਰਿਪੋਰਟ ਹੈ। ਹਿਊਸਟਨ ਫਾਇਰ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਤਕਰੀਬਨ ਸ਼ਾਮ 5 ਵਜੇ ਸੂਚਨਾ ਮਿਲੀ ਸੀ ਕਿ ਤਲਾਬ ਵਿਚ ਨਹਾਉਣ ਆਏ ਕੁਝ ਲੋਕ ਅਣਸੁਖਾਵਾਂ ਮਹਿਸੂਸ ਕਰ ਰਹੇ ਹਨ। ਹਿਊਸਟਨ ਫਾਇਰ ਵਿਭਾਗ ਦੇ ਮੁਖੀ ਸੈਮੂਏਲ ਪੇਨਾ ਨੇ ਕਿਹਾ ਹੈ ਕਿ ਤਲਾਬਾਂ ਵਿਚੋਂ ਕਿਟਾਣੂ ਖਤਮ ਕਰਨ ਲਈ ਕਲੋਰੀਨ ਦੀ ਵਰਤੋਂ ਕੀਤੀ ਜਾਂਦੀ ਹੈ। ਤਾਜ਼ਾ ਘਟਨਾ ਕਲੋਰੀਨ ਦੀ ਜ਼ਿਆਦਾ ਮਾਤਰਾ ਵਿਚ ਹੋਈ ਵਰਤੋਂ ਕਾਰਨ ਵਾਪਰੀ ਹੈ। ਉਨ੍ਹਾਂ ਕਿਹਾ ਕਿ ਤਲਾਬਾਂ ਵਿਚ ਕਲੋਰੀਨ ਦੀ ਜ਼ਿਆਦਾ ਮਾਤਰਾ ਵਿਚ ਵਰਤੋਂ ਕਾਰਨ ਚਮੜੀ ਜਾਂ ਅੱਖਾਂ ਵਿਚ ਜਲਣ ਹੋ ਸਕਦੀ ਹੈ ਜਾਂ ਸਾਹ ਲੈਣ ਵਿਚ ਤਕਲੀਫ ਵਰਗੇ ਲਛਣ ਨਜ਼ਰ ਆ ਸਕਦੇ ਹਨ। ਹਿਊਸਟਨ ਫਾਇਰ ਵਿਭਾਗ ਅਨੁਸਾਰ 7 ਬੱਚਿਆਂ ਤੇ 3 ਬਾਲਗਾਂ ਨੂੰ ਖੇਤਰ ਵਿਚਲੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ, ਜਦਕਿ 2 ਜਣੇ ਖੁਦ ਹੀ ਹਸਪਤਾਲ ਪਹੁੰਚ ਗਏ ਸਨ।

Related Articles

Stay Connected

0FansLike
3,878FollowersFollow
21,200SubscribersSubscribe
- Advertisement -spot_img

Latest Articles