23.3 C
Sacramento
Sunday, May 28, 2023
spot_img

ਅਮਰੀਕਾ ਦੇ ਸ਼ਹਿਰ ਫਰਮਿੰਗਟਨ ਵਿਚ ਹੋਈ ਗੋਲੀਬਾਰੀ ਵਿੱਚ 3 ਮੌਤਾਂ, 2 ਪੁਲਿਸ ਅਫਸਰਾਂ ਸਮੇਤ 9 ਹੋਰ ਜਖਮੀ

* ਪੁਲਿਸ ਦੀ ਕਾਰਵਾਈ ਵਿਚ ਹਮਲਾਵਰ ਵੀ ਮਾਰਿਆ ਗਿਆ
ਸੈਕਰਾਮੈਂਟੋ, 20 ਮਈ (ਹੁਸਨ ਲੜੋਆ ਬੰਗਾ/(ਪੰਜਾਬ ਮੇਲ)- ਅਮਰੀਕਾ ਦੇ ਨਿਊ ਮੈਕਸੀਕੋ ਰਾਜ ਦੇ ਸ਼ਹਿਰ ਫਰਮਿੰਗਟਨ ਵਿਚ ਹੋਈ ਗੋਲੀਬਾਰੀ ਵਿਚ ਘਟੋ ਘੱਟ 3 ਲੋਕਾਂ ਦੇ ਮਾਰੇ ਜਾਣ ਤੇ ਦੋ ਪੁਲਿਸ ਅਫਸਰਾਂ ਸਮੇਤ ਕਈ ਹੋਰਨਾਂ ਦੇ ਜਖਮੀ ਹੋਣ ਦੀ ਖਬਰ ਹੈ। ਨਿਊ ਮੈਕਸੀਕੋ ਪੁਲਿਸ ਨੇ ਕਿਹਾ ਹੈ ਕਿ ਸ਼ੱਕੀ ਹਮਲਾਵਰ ਦੀ ਉਮਰ 18 ਸਾਲ ਦੇ ਆਸਪਾਸ ਹੈ ਤੇ ਉਹ ਵੀ ਪੁਲਿਸ ਦੀ ਜਵਾਬੀ ਕਾਰਵਾਈ ਵਿਚ ਮਾਰਿਆ ਗਿਆ। ਜਖਮੀ ਪੁਲਿਸ ਅਫਸਰਾਂ ਵਿਚ ਫਰਮਿੰਗਟਨ ਪੁਲਿਸ ਵਿਭਾਗ ਤੇ ਨਿਊ ਮੈਕਸੀਕੋ ਸਟੇਟ ਪੁਲਿਸ ਦਾ ਇਕ-ਇਕ ਅਫਸਰ ਸ਼ਾਮਿਲ ਹੈ ਜਿਨਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਉਨਾਂ ਦੀ ਹਾਲਤ ਸਥਿੱਰ ਦਸੀ ਜਾਂਦਾ ਹੈ। ਡਿਪਟੀ ਚੀਫ ਬਰਿਕ ਕਰੁਮ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਕੁਲ 9 ਲੋਕ ਜਖਮੀ ਹੋਏ ਹਨ। ਉਨਾਂ ਕਿਹਾ ਕਿ ਸਵੇਰੇ 9 ਵਜੇ ਦੇ ਕਰੀਬ ਗੋਲੀਬਾਰੀ ਹੋਣ ਦੀ ਸੂਚਨਾ ਮਿਲਣ ‘ਤੇ 4 ਪੁਲਿਸ ਅਫਸਰ ਮੌਕੇ ‘ਤੇ ਪੁੱਜੇ ਸਨ। ਮੌਕੇ ‘ਤੇ ਹਾਲਾਤ ਬਹੁਤ ਅਫਰਾ ਤਫਰੀ ਵਾਲੇ ਸਨ ਤੇ ਹਮਲਾਵਰ ਨਿਰੰਤਰ ਗੋਲੀਆਂ ਚਲਾ ਰਿਹਾ ਸੀ ਜਿਸ ਉਪਰ ਕਾਬੂ ਪਾਉਣ ਲਈ ਪੁਲਿਸ ਅਫਸਰਾਂ ਨੇ ਵੀ ਜਵਾਬੀ ਕਾਰਵਾਈ ਕੀਤੀ ਜਿਸ ਦੌਰਾਨ ਉਹ ਮਾਰਿਆ ਗਿਆ ਹਾਲਾਂ ਕਿ ਇਸ ਕਾਰਵਾਈ ਦੌਰਾਨ ਦੋ ਪੁਲਿਸ ਅਫਸਰ ਵੀ ਜਖਮੀ ਹੋ ਗਏ। ਉਨਾਂ ਕਿਹਾ ਕਿ ਘਟਨਾ ਦੀ ਜਾਂਚ ਮੁੱਢਲੇ ਪੱਧਰ ‘ਤੇ ਹੈ। ਜਾਂਚ ਮੁਕੰਮਲ ਹੋਣ ਉਪਰੰਤ ਹੀ ਸਥਿੱਤੀ ਸਾਫ ਹੋ ਸਕੇਗੀ।

Related Articles

Stay Connected

0FansLike
3,785FollowersFollow
20,800SubscribersSubscribe
- Advertisement -spot_img

Latest Articles